25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਿੰਡ ਵੇਈਾਪੂਈਾ ਵਿਖੇ ਸ਼ੌਰੀਆ ਚੱਕਰ ਵਿਜੇਤਾ ਜਸਵੀਰ ਸਿੰਘ ਦਾ ਬੁੱਤ ਲਗਾਇਆ <br/>

ਅਜੀਤ ਡੈਸਕ 31-12-2025
ਤਰਨ ਤਾਰਨ, 30 ਦਸੰਬਰ (ਹਰਿੰਦਰ ਸਿੰਘ)-ਅਮਰ ਸ਼ਹੀਦ ਸਿਪਾਹੀ ਜਸਵੀਰ ਸਿੰਘ ਸ਼ੌਰੀਆ ਚੱਕਰ ਵਿਜੇਤਾ ਦਾ ਪਿੰਡ ਵੇਈਾਪੂਈਾ ਵਿਖੇ ਉਨ੍ਹਾਂ ਦੀ ਚੌਥੀ ਬਰਸੀ ਮੌਕੇ ਸਾਬਕਾ ਸੈਨਿਕਾਂ, ਪਿੰਡ ਵਾਸੀਆਂ ਅਤੇ ਪਰਿਵਾਰ ਨੇ ਮਿਲ ਜੁਲ ਕੇ ਬੁੱਤ ਸਥਾਪਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਢਾਂਡੀ ਸੈਨਾ ਮੰਡਲ ਮੁੱਖ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪਹੁੰਚੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਡੀਆਂ ਸਰਹੱਦਾਂ ਅਤੇ ਅਸੀਂ ਸੁਰੱਖਿਅਤ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਹਮੇਸ਼ਾਂ ਹੀ ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਅਤੇ ਮਾਨ ਸਨਮਾਨ ਦੇਣਾ ਚਾਹੀਦਾ ਹੈ | ਇਸ ਮੌਕੇ ਜ਼ੋਨ ਪ੍ਰਧਾਨ ਗੁਲਜਾਰ ਸਿੰਘ, ਡਾ. ਰਣਜੀਤ ਸਿੰਘ ਰਾਣਾ, ਕੈਪਟਨ ਦਿਲਬਾਗ ਸਿੰਘ ਮੱਲ੍ਹੀ, ਪ੍ਰਧਾਨ ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਚੇਅ. ਪੰਜਾਬ, ਪਿਆਰਾ ਸਿੰਘ, ਨਿਰਮਲ ਸਿੰਘ, ਸਰਦੂਲ ਸਿੰਘ, ਗੁਰਵਿੰਦਰ ਸਿੰਘ, ਜ਼ਿਲ੍ਹਾ ਖਜਾਨਚੀ ਜਸਪਾਲ ਸਿੰਘ ਤੁੜ, ਸਲਵਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ, ਸੁਲੱਖਣ ਸਿੰਘ, ਅਵਤਾਰ ਸਿੰਘ, ਤੇਜਿੰਦਰ ਸਿੰਘ, ਪ੍ਰਮਜੀਤ ਸਿੰਘ, ਅਨੋਖ ਸਿੰਘ, ਰਜਿੰਦਰ ਸਿੰਘ, ਸਮਸ਼ੇਰ ਸਿੰਘ, ਸਾਬਕਾ ਮੈਂਬਰ ਭੁਪਿੰਦਰ ਸਿੰਘ, ਹਕੀਮ ਸਿੰਘ, ਗੁਰਮੇਜ ਸਿੰਘ, ਅਮਰੀਕ ਸਿੰਘ, ਤਸਮਵੀਰ ਸਿੰਘ, ਸਿੱਖਿਆ ਅਫ਼ਸਰ ਹਰਪਾਲ ਸਿੰਘ, ਮੀਡੀਆ ਇੰਚਾਰਜ ਸਲਵਿੰਦਰ ਸਿੰਘ, ਜਨਰਲ ਕਸੱਤਰ ਗੁਰਵਿੰਦਰ ਸਿੰਘ, ਖਜਾਨ ਸਿੰਘ, ਸਰਪ੍ਰਸਤ ਸਰਦੂਲ ਸਿੰਘ, ਵਾਈਸ ਪ੍ਰਧਾਨ ਗੁਰਦੇਵ ਸਿੰਘ, ਸੁਖਵੰਤ ਸਿੰਘ ਗੋਇੰਦਵਾਲ, ਚਰਨਜੀਤ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਅਰਜਨਜੀਤ ਸਿੰਘ ਅਤੇ ਸ਼ਹੀਦ ਜਸਵੀਰ ਸਿੰਘ ਦੇ ਪਿਤਾ ਗੁਰਭੇਜ ਸਿੰਘ ਸੰਧਾਵਾਲੀਆ, ਮਾਤਾ ਸੁਖਵਿੰਦਰ ਕੌਰ, ਭਰਾ ਰਣਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਚੈਕ ਬਾਊਂਸ ਮਾਮਲੇ 'ਚ 'ਆਪ' ਦੇ ਮੌਜੂਦਾ ਸਰਪੰਚ ਅਤੇ ਉਸ ਦੀ ਪਤਨੀ ਨੂੰ ਇਕ ਸਾਲ ਦੀ ਸਜ਼ਾ ਅਗਲੀ ਖ਼ਬਰ ਪੁਰਾਣੇ ਸ਼ਹਿਰ ਦੇ ਅੰਦਰ ਹੋਣਗੇ 417 ਕਰੋੜ ਦੇ ਨਵੇਂ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।