24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਧੁੰਦ ਕਾਰਨ ਡਰੋਨ ਰਾਹੀਂ ਪਾਕਿ ਤੋਂ ਹੈਰੋਇਨ ਤਸਕਰੀ 'ਚ ਹੋਇਆ ਵਾਧਾ <br/>

ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਰੇਸ਼ਮ ਸਿੰਘ)-ਠੰਡ ਦੇ ਮੌਸਮ 'ਚ ਪੈ ਰਹੀ ਧੁੰਦ ਕਾਰਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਤਸਕਰੀ ਦੇ ਮਾਮਲਿਆਂ 'ਚ ਹੈਰਾਨੀਜਨਕ ਵਾਧਾ ਹੋਇਆ ਹੈ ਜਿਸ ਕਾਰਨ ਹੈਰੋਇਨ ਤੇ ਹੋਰ ਹਥਿਆਰਾਂ ਦੀਆਂ ਖੇਪਾ ਪਾਕਿ ਤੋਂ ਇਥੇ ਲਗਾਤਾਰ ਪੁੱਜ ਰਹੀਆਂ ਹਨ | ਪੰਜਾਬ ਪਾਕਿਸਤਾਨ ਨਾਲ ਸਾਢੇ ਪੰਜ ਸੋ ਕਿਲੋਮੀਟਰ ਤੋਂ ਵਧੇਰੇ ਕੌਮਾਂਤਰੀ ਸਰਹੱਦ ਸਾਂਝੀ ਕਰਦਾ ਹੈ ਅਤੇ ਇਥੇ ਜ਼ਿਆਦਾਤਰ ਹੈਰੋਇਨ ਤਸਕਰੀ, ਅੰਮਿ੍ਤਸਰ ਦੇ ਖੇਤਰ ਅਟਾਰੀ, ਅਜਨਾਲਾ, ਰਮਦਾਸ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਤਰਨ ਤਾਰਨ ਦੇ ਖੇਮਕਰਨ ਤੇ ਫਿਰੋਜ਼ਪੁਰ ਸੈਕਟਰ ਰਾਹੀਂ ਹੁੰਦੀ ਹੈ ਜਿਥੇ ਬੀਤੇ ਸਮੇਂ ਤੋਂ ਹਜ਼ਾਰਾਂ ਕਿਲੋਗਾ੍ਰਮ ਹੈਰੋਇਨ ਤਸਕਰੀ ਡਰੋਨ ਰਾਹੀਂ ਹੋ ਚੁੱਕੀ ਹੈ ਅਤੇ ਵੱਡੀਆਂ ਖੇਪਾਂ ਪੁਲਿਸ, ਬੀ. ਐੱਸ. ਐੱਫ. ਤੇ ਹੋਰ ਏਜੰਸੀਆਂ ਵਲੋਂ ਬਰਾਮਦ ਵੀ ਕੀਤੀਆਂ ਜਾ ਚੁੱਕੀਆਂ ਹਨ | ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਹੈਰੋਇਨ, ਆਈਸ ਤੇ ਪਿਸਤੌਲ ਤਸਕਰੀ ਦੇ ਮਾਮਲਿਆਂ ਦਾ ਲਗਾਤਾਰ ਪੰਜਾਬ ਪੁਲਿਸ ਵਲੋਂ ਮੱਕੂ ਠੱਪਿਆ ਜਾ ਰਿਹਾ ਹੈ | ਇਥੋਂ ਤੱਕ ਕਿ ਸੂਬਾ ਸਰਕਾਰ ਵਲੋਂ ਸਰਹੱਦੀ ਖੇਤਰਾਂ 'ਚ ਐਂਟੀ ਡਰੋਨ ਸਿਸਟਮ ਵੀ ਲਗਾਏ ਗਏ ਹਨ | ਪੁਲਿਸ ਤੇ ਬੀ. ਐੱਸ. ਐੱਫ. ਦੀ ਚੌਕਸੀ ਦੇ ਬਾਵਜੂਦ ਹੈਰੋਇਨ ਤਸਕਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹੁਣ ਧੁੰਦ 'ਚ ਡਰੋਨ ਰਾਹੀਂ ਤਸਕਰੀ ਦੇ ਮਾਮਲਿਆਂ 'ਚ ਇਜ਼ਾਫਾ ਹੋਇਆ ਹੈ | ਇਸ ਦਾ ਵੱਡਾ ਕਾਰਨ ਤੜਕਸਾਰ ਪੰਜਾਬ ਸਰਹੱਦ ਦੇ ਨਾਲ ਵਸਦੇ ਪਿੰਡਾਂ 'ਚ ਤੜਕਸਾਰ ਧਾਰਮਿਕ ਸਥਾਨਾ, ਮੰਦਰਾਂ ਤੇ ਡੇਰਿਆਂ 'ਚ ਸਪੀਕਰਾਂ ਦੀ ਆਵਾਜ਼ ਹੈ ਜਿਸ ਸਮੇਂ ਡਰੋਨ ਦੀ ਗਤੀਵਿਧੀ ਤੇ ਆਵਾਜ਼ ਧੁੰਦ ਤੇ ਸਪੀਕਰਾਂ ਦੀ ਉੱਚੀ ਆਵਾਜ਼ 'ਚ ਦਬ ਕੇ ਰਹਿ ਜਾਂਦੀ ਹੈ ਅਤੇ ਪਾਕਿ ਡਰੋਨ ਹੈਰੋਇਨ ਪਿੰਡਾਂ ਦੇ ਖੇਤਾਂ ਤੇ ਹੋਰ ਥਾਵਾਂ 'ਚ ਛੱਡ ਕੇ ਵਾਪਸ ਪਰਤ ਜਾਂਦੇ ਹਨ ਤੇ ਪੁਲਿਸ ਨੂੰ ਇਸ ਦੀ ਸੂਹ ਨਹੀਂ ਲਗਦੀ | ਅੰਮਿ੍ਤਸਰ ਦੇੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਾਵੇਂ ਡਰੋਨ ਰਾਹੀਂ ਹੈਰੋਇਨ ਤਸਕਰੀ ਦੇ ਮਾਮਲੇ ਵੱਧੇ ਹਨ ਪਰ ਪੁਲਿਸ ਵਲੋਂ ਲਗਾਤਾਰ ਹੈਰੋਇਨ ਦੀਆਂ ਖੇਪਾਂ ਬਰਾਮਦ ਕਰਕੇ ਤਸਕਰੀ ਦਾ ਲੱਕ ਭੰਨਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਰੀੜ੍ਹ ਦੀ ਹੱਡੀ ਦੇ ਇਲਾਜ 'ਚ ਨਵੀਂ ਤਰੱਕੀ : ਡਾ. ਰਾਜ ਕਮਲ ਅਗਲੀ ਖ਼ਬਰ ਕੇਂਦਰ ਦੇ ਲੋਕ ਵਿਰੋਧੀ ਕਾਨੂੰਨਾਂ ਵਿਰੁੱਧ ਕੀਤੇ ਜਾਣਗੇ ਚੇਤਨਾ ਮਾਰਚ-ਸੰਯੁਕਤ ਕਿਸਾਨ ਮੋਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।