23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵੱਡੇ ਦਿਨ ਦੀ ਆਮਦ 'ਤੇ ਪਿੰਡ ਲਦੇਹ 'ਚ ਕਰਵਾਏ ਸਮਾਗਮ <br/>

ਅਜੀਤ ਡੈਸਕ 31-12-2025
ਰਾਜਾਸਾਂਸੀ, 30 ਦਸੰਬਰ (ਹਰਦੀਪ ਸਿੰਘ ਖੀਵਾ)-ਵੱਡੇ ਦਿਨ ਤੇ ਨਵੇਂ ਸਾਲ ਦੀ ਆਮਦ ਮੌਕੇ ਪਿੰਡ ਲਦੇਹ ਵਿਖੇ ਹੋਏ ਮਸੀਹ ਭਾਈਚਾਰੇ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਪਹੁੰਚੇ ਫਾਦਰ ਸ਼ਨੀ ਥੋਮਸ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਫਾਦਰ ਸ਼ਨੀ ਥੋਮਸ ਨੇ ਕ੍ਰਿਸਮਸ ਨੂੰ ਮੁੱਖ ਰੱਖਦਿਆਂ ਗਿਰਜਾ ਘਰ ਵਿਖੇ ਪਹੁੰਚੇ ਸਮੂਹ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਵੱਡੇ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਦਿਹਾਤੀ ਨੇ ਵੱਡੇ ਦਿਨ ਤੇ ਨਵੇਂ ਵਰ੍ਹੇ ਦੀ ਸ਼ੁਰੂਆਤ ਆਮਦ ਮੌਕੇ ਆਪਣੇ ਸੰਬੋਧਨ ਦੌਰਾਨ ਸਮੂਹ ਮਸੀਹ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ ਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਜੀਵਨ ਤੇ ਸਿੱਖਿਆਵਾਂ ਨੂੰ ਯਾਦ ਰੱਖਣ ਦੀ ਲੋੜ ਹੈ | ਇਸ ਮੌਕੇ ਫਾਦਰ ਸ਼ਨੀ ਥੋਮਸ ਤੋਂ ਇਲਾਵਾ ਬਾਊ ਜੋਗਿੰਦਰ ਮਸੀਹ, ਕਸ਼ਮੀਰ ਮਸੀਹ, ਰਾਣੀ ਕੌਰ ਸਰਪੰਚ, ਨੰਬਰਦਾਰ ਹਰਪਾਲ ਸਿੰਘ ਲਦੇਹ, ਹਰਪਾਲ ਸਿੰਘ ਭੱਲਾ ਭਲਵਾਨ, ਪਿ੍ੰਸ ਮਸੀਹ ਪੰਚ, ਸੁਖਦੇਵ ਸਿੰਘ ਪੰਚ, ਬੱਬੂ ਮਾਨ ਪੰਚ, ਗੁਰਦੀਪ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਚਰਚ ਦੇ ਪ੍ਰਧਾਨ ਸੁਰਜੀਤ ਮਸੀਹ, ਡਾਕਟਰ ਰਾਣਾ ਮਸੀਹ, ਪ੍ਰੇਮ ਮਸੀਹ, ਰੋਮੀ ਮਸੀਹ, ਸ਼ਨੀ ਮਸੀਹ, ਸਾਬੀ ਮਸੀਹ, ਭੋਲਾ ਮਸੀਹ, ਕੁਲਵੰਤ ਮਸੀਹ, ਸਰੂਪਾ ਭਲਵਾਨ, ਨਿੰਦਰ ਕੌਰ ਪਤਨੀ ਸਵਰਗੀ ਸੁੱਖਾ ਮੰਤਰੀ ਮਸੀਹ, ਗੋਰਾ ਮਸੀਹ ਜੱਗਾ ਮਸੀਹ, ਮੁਖਤਾਰ ਮਸੀਹ, ਹਰਜਿੰਦਰ ਮਸੀਹ, ਸ਼ਿੰਦਰ ਮਸੀਹ ਸਮੇਤ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਪਟਿਆਲਾ ਦੇ ਸਨੌਰ 'ਚ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਵਲੋਂ ਨਿੰਦਾ ਅਗਲੀ ਖ਼ਬਰ ਬੈਂਕ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।