23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਲੁਧਿਆਣਾ ਪੱਛਮੀ 'ਚ 'ਆਪ' ਯੂਥ ਵਿੰਗ ਦਾ ਸ਼ਕਤੀ ਪ੍ਰਦਰਸ਼ਨ

ਅਜੀਤ ਡੈਸਕ 16-06-2025
ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਲੁਧਿਆਣਾ ਪੱਛਮੀ ਵਿਚ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦੇ ਸਮਰਥਨ ਵਿਚ ਇਕ ਸ਼ਕਤੀਸ਼ਾਲੀ ਪ੍ਰਦਰਸ਼ਨ ਕੀਤਾ | ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਪਾਰਟੀ ਦੇ ਯੂਥ ਆਗੂ ਪਰਮਿੰਦਰ ਸਿੰਘ ਗੋਲਡੀ ਨੇ ਕੀਤੀ¢ ਇਸ ਦÏਰਾਨ ਪਾਰਟੀ ਵਰਕਰਾਂ ਅਤੇ ਨÏਜਵਾਨਾਂ ਨੇ ਲੁਧਿਆਣਾ ਪੱਛਮੀ ਦੇ ਵੱਖ-ਵੱਖ ਇਲਾਕਿਆਂ ਤੋਂ ਕਾਰ ਰੈਲੀ ਕੱਢੀ, ਜਿਸ ਵਿਚ ਸਥਾਨਕ ਨÏਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ¢ ਇਸ ਰੈਲੀ ਰਾਹੀਂ 'ਆਪ' ਸਮਰਥਕਾਂ ਨੇ ਇਲਾਕੇ ਦੇ ਲੋਕਾਂ ਨੂੰ ਸੰਜੀਵ ਅਰੋੜਾ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ¢ ਰੈਲੀ ਦੀ ਖ਼ਾਸ ਗੱਲ ਇਹ ਸੀ ਕਿ ਇਸ ਵਿਚ 500 ਤੋਂ ਵੱਧ ਕਾਰਾਂ ਦਾ ਕਾਫ਼ਲਾ ਸੀ¢ ਇਨ੍ਹਾਂ ਵਾਹਨਾਂ ਨੂੰ 20-20 ਦੇ ਸਮੂਹਾਂ ਵਿਚ ਵੰਡਿਆ ਗਿਆ ਅਤੇ ਲੁਧਿਆਣਾ ਪੱਛਮੀ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਖੇਤਰਾਂ ਵਿਚ ਇਕ ਕਾਰ ਰੈਲੀ ਦੇ ਰੂਪ ਵਿਚ ਪ੍ਰਦਰਸ਼ਨ ਕੀਤਾ ਗਿਆ | ਇਸ ਨਾਲ ਨਾ ਸਿਰਫ਼ ਇਲਾਕੇ ਵਿਚ ਆਮ ਆਦਮੀ ਪਾਰਟੀ ਦੀ ਸਰਗਰਮੀ ਦਿਖਾਈ ਦਿੱਤੀ, ਸਗੋਂ ਸਥਾਨਕ ਨਿਵਾਸੀਆਂ ਵਿਚ ਪਾਰਟੀ ਉਮੀਦਵਾਰ ਪ੍ਰਤੀ ਸਮਰਥਨ ਵੀ ਸਪਸ਼ਟ ਤÏਰ 'ਤੇ ਦਿਖਾਈ ਦਿੱਤਾ¢ ਇਸ ਪ੍ਰਦਰਸ਼ਨ ਦÏਰਾਨ ਨੌਜਵਾਨਾਂ ਦੀ ਭਾਗੀਦਾਰੀ ਖ਼ਾਸ ਤÏਰ 'ਤੇ ਦੇਖਣ ਯੋਗ ਸੀ¢ 'ਆਪ' ਯੂਥ ਵਿੰਗ ਦੀ ਇਸ ਪਹਿਲਕਦਮੀ ਨੇ ਚੋਣ ਮਾਹÏਲ ਵਿਚ ਨਵਾਂ ਉਤਸ਼ਾਹ ਲਿਆਂਦਾ ਹੈ ਅਤੇ ਪਾਰਟੀ ਵਰਕਰਾਂ ਨੇ ਇਸ ਨੰੂ ਇਕ ਮੈਗਾ ਸ਼ੋਅ ਵਜੋਂ ਵੀ ਪੇਸ਼ ਕੀਤਾ ਹੈ¢
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਮਰ ਕੈਂਪ ਦਾ ਆਗਾਜ਼ ਅੱਜ ਅਗਲੀ ਖ਼ਬਰ ਮਜੀਠੀਆ ਨੇ ਰੋਡ ਸ਼ੋਅ ਦੌਰਾਨ ਕੀਤਾ ਦਾਅਵਾ, ਵੱਡੇ ਫਰਕ ਨਾਲ ਜਿੱਤਣਗੇ ਐਡਵੋਕੇਟ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।