05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸ਼ੋ੍ਰਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਮਾਨ ਨੇ ਸੁਣੀਆਂ ਸਨਅਤਕਾਰਾਂ ਦੀਆਂ ਸਮੱਸਿਆਵਾਂ <br/>

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪ੍ਰਤਾਪ ਨਗਰ, ਭਗਵਾਨ ਚੌਕ ਵਿਖੇ ਸਨਮਾਨਿਤ ਕਰਦੇ ਹੋਏ ਪਿ੍ਤਪਾਲ ਸਿੰਘ ਮੁਕੰਦਪੁਰ, ਬਲਵਿੰਦਰ ਸਿੰਘ ਕੁਲਾਰ, ਨਵਪ੍ਰੀਤ ਸਿੰਘ ਕਲਸੀ, ਪ੍ਰੀਤਮ ਸਿੰਘ ਮਾਨਗੜ ਅਤੇ ਹੋਰ | ਤਸਵੀਰ-ਸੇਵਕ ਸਿੰਘ <br/> 18-06-2025
ਲੁਧਿਆਣਾ, 17 ਜੂਨ (ਡਾ. ਤਰਲੋਚਨ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਇਕ ਮੀਟਿੰਗ ਪ੍ਰਤਾਪ ਨਗਰ, ਗਲੀ ਨੰ: 10 ਵਿਖੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਹਲਕਾ ਦੱਖਣੀ ਪਿ੍ਤਪਾਲ ਸਿੰਘ ਮੁਕੰਦਪੁਰ ਅਤੇ ਕਿਸਾਨ ਆਗੂ ਬਲਵਿੰਦਰ ਸਿੰਘ ਕੁਲਾਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਨਅਤਕਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਮੀਟਿੰਗ 'ਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਮਾਨ ਉਚੇਚੇ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਹਾਜ਼ਰ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਕੰਮਕਾਜ ਸਮੇਂ ਜੋ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ | ਮੀਟਿੰਗ ਦੀ ਸ਼ੁਰੂਆਤ ਸਮੇਂ ਮਾਨ ਨੇ ਸਮੂਹ ਸਨਅਤਕਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਪੱਛਮੀ 'ਚ ਹੋ ਰਹੀ ਜ਼ਿਮਨੀ ਚੋਣ 'ਚ ਪਾਰਟੀ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੂੰ ਜਿਤਾਉਣ ਲਈ ਹਲਕਾ ਪੱਛਮੀ 'ਚ ਰਹਿੰਦੇ ਆਪਣੇ ਸਾਕ ਸੰਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਸੁਨੇਹਾ ਲਗਾਉਣ | ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਸਨਅਤਕਾਰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਕਾਰਨ ਵੱਡੀਆਂ ਸਮੱਸਿਆਵਾਂ 'ਚ ਘਿਰੇ ਹੋਏ ਹਨ | ਮੀਟਿੰਗ ਵਿਚ ਸ਼ਾਮਿਲ ਸਨਅਤਕਾਰਾਂ ਤੇ ਹੋਰਾਂ ਨੂੰ ਸਿਮਰਨਜੀਤ ਸਿੰਘ ਮਾਨ ਨੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ਤਪਾਲ ਸਿੰਘ ਮੁਕੰਦਪੁਰ, ਬਲਵਿੰਦਰ ਸਿੰਘ ਕੁਲਾਰ, ਨਵਪ੍ਰੀਤ ਸਿੰਘ ਕਲਸੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਸਿਰੋਪਾਉ ਅਤੇ ਸਨਮਾਨ ਨਿਸ਼ਾਨੀ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਬਲਜਿੰਦਰ ਸਿੰਘ ਪਾਂਗਲੀ, ਜਗਦੇਵ ਸਿੰਘ ਪਾਂਗਲੀ, ਬਲਵਿੰਦਰ ਸਿੰਘ ਸਿਓੜਾ ਪ੍ਰਧਾਨ ਪੁਲਿਸ ਜ਼ਿਲ੍ਹਾ ਖੰਨਾ, ਕੁਲਦੀਪ ਸਿੰਘ ਪਨੇਸਰ, ਨਵਦੀਪ ਸਿੰਘ ਕਲਸੀ, ਗੁਰਜੀਤ ਸਿੰਘ ਪਾਸੀ, ਹਰਮਨਦੀਪ ਸਿੰਘ ਕਲਸੀ, ਗੁਰਿੰਦਰ ਸਿੰਘ ਸਿੱਧੂ, ਜੱਥੇਦਾਰ ਹਰਜਿੰਦਰ ਸਿੰਘ, ਸੁਖਮਿੰਦਰ ਸਿੰਘ ਕਿੱਟੀ ਫਾਰਵਰਡ, ਦਿਨੇਸ਼ ਗੋਗੀਆ, ਜਸਪ੍ਰੀਤ ਸਿੰਘ ਪਨੇਸਰ, ਸੋਹਣ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਪਿ੍ਤਪਾਲ ਸਿੰਘ, ਗੁਰਮੀਤ ਸਿੰਘ ਭੰਮਰਾ, ਗੁਰਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਗੋਰਾ ਲੁਹਾਰਾ, ਅਮਨਦੀਪ ਸਿੰਘ ਉੱਭੀ, ਪਰਦੀਪ ਮਰਵਾਹਾ, ਤਰਲੋਕ ਜਰਖੜ, ਸੰਤੋਖ ਸਿੰਘ, ਗੁਰਮੇਲ ਸਿੰਘ, ਰਵਨੀਤ ਸਿੰਘ ਮਾਨਗੜ, ਬਲਵਿੰਦਰ ਸਿੰਘ ਅੜੈਚਾਂ, ਬਲਜੀਤ ਸਿੰਘ ਪਟਿਆਲਾ, ਸਿਕੰਦਰ ਸਿੰਘ ਬਿਲਗਾ, ਬਲਵੰਤ ਸਿੰਘ ਸਰਪੰਚ ਭਾਗਪੁਰ, ਸੁਮਿਤ ਗੋਇਲ, ਨਰਿੰਦਰ ਸ਼ਰਮਾ, ਅਸ਼ੋਕ ਸ਼ਰਮਾ, ਜਸਵਿੰਦਰ ਸਿੰਘ, ਬਲਜੀਤ ਸਿੰਘ ਕਾਲਾ ਨੰਗਲ, ਗੁਰਜੀਤ ਸਿੰਘ, ਸੁਰਜੀਤ ਸਿੰਘ ਲੱਕੀ, ਬਲਦੇਵ ਸਿੰਘ ਡਾਬਾ, ਜਸਪ੍ਰੀਤ ਸਿੰਘ ਮਾਣਾ, ਗੁਰਦੀਪ ਸਿੰਘ ਮੱਲਾ, ਸੁਖਵਿੰਦਰ ਸਿੰਘ ਅੱਬੂਪੁਰ, ਬਲਜੀਤ ਸਿੰਘ ਗਿੱਲ ਸਿਓੜਾ, ਬੀਬੀ ਸੁਖਜੀਤ ਕੌਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸਿਮਰਨ ਕੌਰ ਪ੍ਰਧਾਨ ਲੁਧਿਆਣਾ, ਕੁਲਵਿੰਦਰ ਕੌਰ ਪ੍ਰਧਾਨ ਜਲੰਧਰ ਦਿਹਾਤੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਅਤੇ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਬਚਨ ਕੌਰ ਗਰੇਵਾਲ ਪਤਨੀ ਸਵ. ਠੇਕੇਦਾਰ ਦਰਸ਼ਨ ਸਿੰਘ ਆਰੇਵਾਲੇ ਨਹੀਂ ਰਹੇ, ਅੰਤਿਮ ਸੰਸਕਾਰ ਅੱਜ <br/> ਅਗਲੀ ਖ਼ਬਰ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹਾ ਲਗਾਤਾਰ ਵਾਧਾ, 8 ਨਵੇਂ ਕੇਸ ਸਾਹਮਣੇ ਆਉਣ ਕਾਰਨ ਲੋਕਾਂ 'ਚ ਭਾਰੀ ਸਹਿਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।