04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੰਜੀਵ ਅਰੋੜਾ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ-ਮੰਤਰੀ ਧਾਲੀਵਾਲ <br/>

ਲੁਧਿਆਣਾ (ਪੱਛਮੀ) ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਹੱਕ ਵਿਚ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ (ਪੱਛਮੀ) ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਆਉਣ ਵਾਲੀਆਂ ਉਪ ਚੋਣ 30,000 ਤੋਂ 35,000 ਵੋਟਾਂ ਦੇ ਫ਼ਰਕ ਨਾਲ ਜਿੱਤਣਗੇ¢ ਮੰਗਲਵਾਰ ਨੂੰ ਵਾਰਡ ਨੰਬਰ 55 ਵਿਚ ਰਮੇਸ਼ ਮਾਗੋ ਦੇ ਘਰ ਆਯੋਜਿਤ ਇਕ ਚੋਣ ਮੀਟਿੰਗ ਵਿਚ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਪਾਰਟੀ ਨੇ ਲੁਧਿਆਣਾ (ਪੱਛਮੀ) ਲਈ ਸਭ ਤੋਂ ਵਧੀਆ ਉਮੀਦਵਾਰ ਚੁਣਿਆ ਹੈ ਅਤੇ ਹੁਣ ਵੋਟਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਦੇਣ ¢ ਉਨ੍ਹਾਂ ਕਿਹਾ ਕਿ ਲੁਧਿਆਣਾ (ਪੱਛਮੀ) ਦੇ ਇਕ ਵੱਡੇ ਹਿੱਸੇ ਵਿਚ ਕਾਰੋਬਾਰੀ ਅਤੇ ਪੜ੍ਹੇ-ਲਿਖੇ ਵੋਟਰ ਸ਼ਾਮਲ ਹਨ ਅਤੇ ਅਰੋੜਾ ਵਰਗੇ ਨੇਤਾ ਪੰਜਾਬ ਵਿਧਾਨ ਸਭਾ ਵਿਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨੁਮਾਇੰਦਗੀ ਕਰਨ ਲਈ ਸਭ ਤੋਂ ਢੁਕਵੇਂ ਹਨ ¢ ਧਾਲੀਵਾਲ, ਜੋ ਪਿਛਲੇ ਤਿੰਨ ਹਫ਼ਤਿਆਂ ਤੋਂ ਲੁਧਿਆਣਾ (ਪੱਛਮੀ) ਵਿਚ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ, ਨੇ ਕਿਹਾ ਕਿ ਅਰੋੜਾ ਨੂੰ ਜਨਤਾ ਵਲੋਂ ਭਾਰੀ ਪ੍ਰਸ਼ੰਸਾ ਮਿਲੀ ਹੈ ¢
ਆਪਣੇ ਸੰਬੋਧਨ ਵਿਚ, ਸੰਜੀਵ ਅਰੋੜਾ ਨੇ ਪ੍ਰਚਾਰ ਦÏਰਾਨ ਲੋਕਾਂ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕੀਤਾ ¢ ਵਿਧਾਇਕ ਕੁਲਵੰਤ ਸਿੰਘ ਸਿੱਧੂ, ਨਗਰ ਕੌਂਸਲਰ ਅੰਮਿ੍ਤ ਵਰਸ਼ਾ ਰਾਮਪਾਲ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਬੀ.ਕੇ. ਰਾਮਪਾਲ, ਸ਼ਾਮ ਲਾਲ, ਰਮੇਸ਼ ਬੱਤਰਾ, ਰਜਨੀਸ਼ ਆਹੂਜਾ, ਰਾਹੁਲ ਆਹੂਜਾ ਅਤੇ ਸੁਧੀਰ ਸਹਿਗਲ ਵੀ ਮੀਟਿੰਗ ਵਿਚ ਮÏਜੂਦ ਸਨ¢

ਪਿਛਲੀ ਖ਼ਬਰ ਸਾਬਕਾ ਪ੍ਰਧਾਨ ਭੱਟੀ ਨੇ ਕੀਤੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਘੁੰਮਣ ਜਿਤਾਓ, ਲਾਰੇਬਾਜ਼ਾਂ ਨੂੰ ਭਜਾਓ ਅਤੇ ਪੰਜਾਬ ਬਚਾਓ-ਭਾਈ ਚਾਵਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।