03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੰਜੀਵ ਅਰੋੜਾ ਨੇ ਕਿਚਲੂ ਨਗਰ ਵਿਖੇ ਕੀਤਾ ਚੋਣ ਪ੍ਰਚਾਰ • ਲੋਕਾਂ ਨੇ ਦਿੱਤਾ ਸਮਰਥਨ ਕਰਨ ਦਾ ਭਰੋਸਾ <br/>

ਅਜੀਤ ਡੈਸਕ 18-06-2025
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ-ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ (ਰਾਜ ਸਭਾ ਮੈਂਬਰ) ਨੇ ਐਤਵਾਰ ਨੂੰ ਕਿਚਲੂ ਨਗਰ (ਏ-ਬਲਾਕ) ਵਿਖੇ ਇਕ ਚੋਣ ਮੀਟਿੰਗ ਕੀਤੀ | ਇਸ ਮÏਕੇ ਅਰੋੜਾ ਨੇ ਪਿਛਲੇ ਤਿੰਨ ਸਾਲਾਂ ਦੇ ਆਪਣੇ ਕੰਮ ਦੀ ਵਿਸਤਰਿਤ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਨੇ ਆਪਣੇ ਕਾਰਜਕਾਲ ਦÏਰਾਨ ਕੀਤੇ ਗਏ ਪ੍ਰਮੁੱਖ ਉਪਰਾਲਿਆਂ ਤੇ ਵਿਕਾਸ ਪ੍ਰਾਜੈਕਟਾਂ 'ਤੇ ਚਾਨਣਾ ਪਾਇਆ ਅਤੇ ਲੁਧਿਆਣਾ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਨਾਗਰਿਕ ਮੁੱਦਿਆਂ ਨੂੰ ਹੱਲ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੱਤਾ | ਅਰੋੜਾ ਨੇ ਭਰੋਸਾ ਦਿੱਤਾ ਕਿ ਜੇਕਰ ਉਹ ਵਿਧਾਨ ਸਭਾ ਲਈ ਚੁਣੇ ਜਾਂਦੇ ਹਨ ਤਾਂ ਉਹ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਤੇ ਹਲਕੇ ਲਈ ਸਰਬਪੱਖੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਹੋਰ ਵੀ ਜੋਸ਼ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਇਹ ਮਾਮਲੇ ਲਗਪਗ 70 ਸਾਲਾਂ ਤੋਂ ਅਣਸੁਲਝੇ ਸਨ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਜਨੂਨ ਨਾਲ ਹੱਲ ਕੀਤਾ ਹੈ | ਅਰੋੜਾ ਨੇ ਚੋਣ ਪ੍ਰਚਾਰ ਦÏਰਾਨ ਆਪਣੇ ਦੋਸਤਾਂ, ਪਾਰਟੀ ਮੈਂਬਰਾਂ, ਆਗੂਆਂ, ਸਮਰਥਕਾਂ ਅਤੇ ਵਰਕਰਾਂ ਦਾ ਉਨ੍ਹਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਨਤਾ ਤੋਂ ਬਹੁਤ ਪਿਆਰ ਤੇ ਉਤਸ਼ਾਹ ਮਿਲਿਆ ਹੈ, ਜਿਸ ਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ, ਖ਼ਾਸ ਕਰਕੇ ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਚੋਣ ਹੈ | ਇਸ ਮÏਕੇ ਕਮਲ ਓਸਵਾਲ, ਰਾਜਿੰਦਰ ਗੁਪਤਾ, ਅਨੂਪ ਬੈਕਟਰ, ਗਗਨ ਖੰਨਾ, ਡਾ. ਸੰਦੀਪ ਪੁਰੀ, ਡਾ. ਜੀ. ਐਸ. ਵਾਂਡਰ, ਸੰਜੀਵ ਗਰਗ, ਰਾਜੇਸ਼ ਅਗਰਵਾਲ ਤੇ ਸੰਧਿਆ ਅਰੋੜਾ ਮÏਜੂਦ ਸਨ |

ਪਿਛਲੀ ਖ਼ਬਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੁਧਿਆਣਾ ਵਿਚ 19 ਨੂੰ 'ਨੋ ਫਲਾਈਾਗ ਜ਼ੋਨ' ਐਲਾਨਿਆ ਅਗਲੀ ਖ਼ਬਰ 'ਆਪ' ਕਾਨੂੰਨੀ ਵਿੰਗ ਦੀ ਸੂਬਾ ਪੱਧਰੀ ਮੀਟਿੰਗ 'ਚ ਕਈ ਆਗੂ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।