01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪ੍ਰੀਤ ਨਗਰ ਨਿਵਾਸੀਆਂ ਨੇ ਗਲੀ ਦੀ ਮਾੜੀ ਹਾਲਤ ਸੰਬੰਧੀ ਡਿਪਟੀ ਮੇਅਰ ਨੰੂ ਦਿੱਤਾ ਮੰਗ ਪੱਤਰ

ਅਜੀਤ ਡੈਸਕ 18-06-2025
ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਿਮਲਾਪੁਰੀ ਸਥਿਤ ਪ੍ਰੀਤ ਨਗਰ ਨਿਵਾਸੀਆਂ ਵਲੋਂ ਗਲੀ ਨੰਬਰ 23 ਦੀ ਮਾੜੀ ਹਾਲਤ ਨੰੂ ਲੈ ਕੇ ਡਿਪਟੀ ਮੇਅਰ ਪਿ੍ੰਸ ਜੌਹਰ ਨੰੂ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਪ੍ਰੀਤ ਨਗਰ ਨਿਵਾਸੀਆਂ ਵਲੋਂ ਉਨ੍ਹਾਂ ਦੇ ਮੁਹੱਲੇ ਦੀ ਸ਼ਿਵਾਲਿਕ ਮਾਡਲ ਸਕੂਲ ਵਾਲੀ ਗਲੀ ਨੰਬਰ 23 ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਕਤ ਗਲੀ ਟੁੱਟ ਚੁੱਕੀ ਹੈ ਤੇ ਜਿਸ ਵਿਚ ਟੋਏ ਪਏ ਹੋਏ ਹਨ ਤੇ ਇਨ੍ਹਾਂ ਟੋਇਆਂ ਵਿਚ ਬਰਸਾਤ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਉਨ੍ਹਾਂ ਨੰੂ ਆਉਣ ਜਾਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਜਿਸ ਨੰੂ ਦੇਖਦੇ ਹੋਏ ਉਨ੍ਹਾਂ ਦੀ ਉਕਤ ਗਲੀ ਦੀ ਮੁਰੰਮਤ ਕਰਵਾਈ ਜਾਵੇ | ਇਸ ਮੌਕੇ ਮਨਪ੍ਰੀਤ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਪਵਨ, ਸੁਖਵਿੰਦਰ ਸਿੰਘ, ਸਰਬਜੀਤ ਕੌਰ, ਗੀਤਾ ਰਾਣੀ, ਬਲਵੰਤ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਨੌਜਵਾਨ 'ਤੇ ਹਮਲਾ ਕਰਕੇ ਗੁੱਟ ਵੱਢਣ ਵਾਲਾ ਮੁਲਜ਼ਮ ਪੁਲਿਸ ਨੇ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।