01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜ਼ਿਮਨੀ ਚੋਣ 'ਚ ਸਾਬਕਾ ਮੰਤਰੀ ਨੂੰ ਚੋਣ ਪ੍ਰਚਾਰ 'ਚ ਸਖ਼ਤ ਟੱਕਰ ਦਿੱਤੀ ਨਵੇਂ ਚਿਹਰਿਆਂ ਨੇ <br/>

ਅਜੀਤ ਡੈਸਕ 18-06-2025
ਜਗਮੀਤ ਸਿੰਘ
ਲੁਧਿਆਣਾ, 17 ਜੂਨ-ਮੁੱਖ ਚੋਣ ਕਮਿਸ਼ਨਰ ਪੰਜਾਬ ਵਲੋਂ ਬੀਤੀ 25 ਮਈ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਤਰੀਕਾਂ ਦੇ ਐਲਾਨ ਦੇ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਲਗਾਤਾਰ 20-22 ਦਿਨ ਤੱਕ ਚੋਣ ਪ੍ਰਚਾਰ ਕਰਦੇ ਹੋਏ ਹਲਕੇ ਦੇ ਵੋਟਰਾਂ ਨੂੰ ਆਪਣੇ ਖ਼ੈਮੇ 'ਚ ਲਿਜਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ | ਆਮ ਆਦਮੀ ਪਾਰਟੀ, ਆਲ ਇੰਡੀਆ ਕਾਂਗਰਸ ਪਾਰਟੀ, ਸ਼ੋ੍ਰਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕਾਂ ਅਤੇ ਉਚ ਆਗੂਆਂ ਨੇ ਪੈੱ੍ਰਸ ਕਾਨਫ਼ਰੰਸਾਂ ਦੇ ਨਾਲ-ਨਾਲ ਚੋਣ ਮੀਟਿੰਗਾਂ ਕਰਕੇ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਜ਼ੋਰ-ਸ਼ੋਰ ਨਾਲ ਕੀਤੇ | ਇਸ ਜ਼ਿਮਨੀ ਚੋਣ 'ਚ ਸਭ ਤੋਂ ਅਹਿਮ ਪਹਿਲੂ ਇਹ ਦੇਖਣ 'ਚ ਸਾਹਮਣੇ ਆਇਆ ਕਿ ਕਾਂਗਰਸ ਪਾਰਟੀ ਦੇ ਦੋ ਵਾਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਰੂਪ 'ਚ ਉਤਾਰੇ ਨਵੇਂ ਚਿਹਰਿਆਂ ਨੇ ਸਖ਼ਤ ਟੱਕਰ ਦਿੱਤੀ | ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ 'ਚ ਉਤਾਰਿਆ, ਜਿਨ੍ਹਾਂ ਨੂੰ ਸਰਗਰਮ ਸਿਆਸਤ ਦਾ ਕੋਈ ਵੀ ਬਹੁਤਾ ਤਜਰਬਾ ਨਹੀਂ ਹੈ ਅਤੇ ਇਸ ਗੱਲ ਨੂੰ ਸੰਜੀਵ ਅਰੋੜਾ ਆਪ ਮੰਨਦੇ ਹੋਏ ਬਤੌਰ ਰਾਜ ਸਭਾ ਮੈਂਬਰ ਕਰਵਾਏ ਆਪਣੇ ਕੰਮਾਂ ਦੇ ਨਾਮ 'ਤੇ ਵੋਟ ਮੰਗ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨਾਲ ਜੁੜੇ ਹੋਏ ਇਕ ਨਾਮੀ ਵਕੀਲ ਅਤੇ ਪੰਜ ਵਾਰ ਦੇ ਬਾਰ ਐਸੋਸੀਏਸ਼ਨ ਪ੍ਰਧਾਨ ਰਹੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਬਣਾ ਕੇ ਲੁਧਿਆਣਾ ਦੇ ਚਰਚਿਤ ਦਿਲਰੋਜ਼ ਹੱਤਿਆ ਕਾਂਡ ਨੂੰ ਅੰਜਾਮ ਤੱਕ ਲੈ ਕੇ ਜਾਣ ਅਤੇ ਜ਼ਰੂਰਤਮੰਦਾਂ ਦੇ ਕੇਸ ਫ਼ਰੀ ਲੜਨ ਦਾ ਲਾਭ ਲੈਣ ਦਾ ਯਤਨ ਕੀਤਾ | ਉਥੇ ਭਾਰਤੀ ਜਨਤਾ ਪਾਰਟੀ ਨੇ ਪਾਰਟੀ 'ਚ ਸ਼ਾਮਿਲ ਹੋਏ ਦੂਜੀਆਂ ਪਾਰਟੀਆਂ ਦੇ ਆਗੂਆਂ ਉਪਰ ਦਾਅ ਖੇਡਣ ਦੀ ਥਾਂ ਪਾਰਟੀ ਦੇ ਟਕਸਾਲੀ ਅਤੇ ਆਰ.ਐਸ.ਐਸ. ਵਰਕਰ ਜੀਵਨ ਗੁਪਤਾ ਨੂੰ ਚੋਣ ਮੈਦਾਨ 'ਚ ਉਤਾਰਿਆ | ਭਾਵੇਂ ਕਿ ਆਪ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਸਿਆਸਤ ਦਾ ਕੋਈ ਜ਼ਿਆਦਾ ਤਜਰਬਾ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਉਮੀਦਵਾਰਾਂ ਨੇ ਕਾਂਗਰਸ ਦੇ ਸਾਬਕਾ ਮੰਤਰੀ ਨੂੰ ਸਖ਼ਤ ਟੱਕਰ ਦਿੰਦੇ ਹੋਏ ਚੋਣ ਮੈਦਾਨ ਭਖਾ ਦਿੱਤਾ | ਚੋਣ ਪ੍ਰਚਾਰ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਅਤੇ ਉਚ ਆਗੂਆਂ ਨੇ ਇਕ ਦੂਸਰੇ ਖ਼ਿਲਾਫ਼ ਤਿੱਖੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ | ਸਭ ਤੋਂ ਵੱਡੀ ਗੱਲ ਕਿ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪੰਡਿਤ ਕਿਸੇ ਵੀ ਉਮੀਦਵਾਰ ਦੀ ਜਿੱਤ ਯਕੀਨੀ ਦੱਸਣ ਤੋਂ ਅਸਮਰਥਾ ਜਤਾਉਂਦੇ ਆ ਰਹੇ ਹਨ |

ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਕੀਤਾ... ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਕਾਂਗਰਸ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।