13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਾਂ ਬਗਲਾਮੁਖੀ ਧਾਮ ਵਿਖੇ ਹੋਏ ਯੱਗ ਵਿਚ ਹਜ਼ਾਰਾਂ ਭਗਤਾਂ ਨੇ ਹਿੱਸਾ ਲਿਆ <br/>

ਹਵਨ ਯੱਗ ਵਿਚ ਸ਼ਾਮਿਲ ਸੈਂਕੜਿਆ ਦੀ ਗਿਣਤੀ ਵਿਚ ਸ਼ਰਧਾਲੂ | ਅਜੀਤ ਤਸਵੀਰ <br/> 21-06-2025
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਮਹੰਤ ਪਰਵੀਨ ਦੀ ਅਗਵਾਈ ਹੇਠ ਮਾਂ ਬਗਲਾਮੁਖੀ ਧਾਮ ਪੱਖੋਵਾਲ ਰੋਡ ਵਿਖੇ ਇੱਕ ਮਹਾਂਯੱਗ ਕਰਵਾਇਆ ਗਿਆ | ਮਾਂ ਬਗਲਾਮੁਖੀ ਦੇ ਸ਼ਰਧਾਲੂਆਂ ਨੇ ਮੰਤਰਾਂ ਦੇ ਜਾਪ ਅਤੇ ਮਾਂ ਬਗਲਾਮੁਖੀ ਦੀ ਤਪੱਸਿਆ ਦੇ ਵਿਚਕਾਰ ਆਹੂਤੀਆਂ ਦੇ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ | ਇਸ ਦੌਰਾਨ ਮਹੰਤ ਪਰਵੀਨ ਨੇ ਸ਼ਰਧਾਲੂਆਂ ਨੂੰ ਮਾਂ ਬਗਲਾਮੁਖੀ ਧਾਮ ਦੇ ਵਿਸਥਾਰ ਲਈ ਜ਼ਮੀਨ ਦਾਨ ਕਰਨ ਦੀ ਬੇਨਤੀ ਕੀਤੀ | ਮਾਂ ਬਗਲਾਮੁਖੀ ਧਾਮ ਦੇ ਸੇਵਾਦਾਰਾਂ ਨੇ ਮਾਂ ਬਗਲਾਮੁਖੀ ਦੀ ਮਹਿਮਾ ਦੀ ਪ੍ਰਸ਼ੰਸਾ ਕੀਤੀ | ਮਹੰਤ ਪਰਵੀਨ ਜੀ ਨੇ ਸ਼ਰਧਾਲੂਆਂ ਨੂੰ ਮਾਂ ਬਗਲਾਮੁਖੀ ਦੀ ਮਹਿਮਾ ਦੱਸਦੇ ਹੋਏ ਕਿਹਾ ਕਿ ਮਾਂ ਬਗਲਾਮੁਖੀ ਦੀ ਸੇਵਾ ਕਰਨ ਦੇ ਨਾਲ-ਨਾਲ ਇਹ ਆਤਮਾ ਦਾ ਸਮਰਪਣ ਵੀ ਹੈ | ਮਾਂ ਦੇ ਚਰਨਾਂ ਵਿਚ ਚੜ੍ਹਾਇਆ ਗਿਆ ਦਾਨ ਮਾਂ ਬਗਲਾਮੁਖੀ ਦੇ ਆਸ਼ੀਰਵਾਦ ਅਤੇ ਕਿਰਪਾ ਦੇ ਰੂਪ ਵਿਚ ਭਗਤ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ | ਭਗਤ ਨੂੰ ਜੀਵਨ ਦੀ ਹਰ ਮੁਸ਼ਕਲ ਤੋਂ ਰਾਹਤ ਮਿਲਦੀ ਹੈ ਅਤੇ ਇਸ ਦੇ ਨਾਲ ਹੀ ਉਸਨੂੰ ਮਨ ਦੀ ਸ਼ਾਂਤੀ ਅਤੇ ਸਥਾਈ ਖੁਸ਼ਹਾਲੀ ਵੀ ਮਿਲਦੀ ਹੈ | ਧਾਮ ਦੇ ਮੁੱਖ ਸੇਵਕ ਮਨਪ੍ਰੀਤ ਛੱਤਵਾਲ ਨੇ ਕਿਹਾ ਕਿ ਮਾਂ ਬਗਲਾਮੁਖੀ ਦੀ ਕਿਰਪਾ ਨਾਲ ਮਾਂ ਬਗਲਾਮੁਖੀ ਧਾਮ ਵਿਖੇ ਹਰ ਵੀਰਵਾਰ ਨੂੰ ਹਵਨ ਯੱਗ ਵਿੱਚ ਹਜ਼ਾਰਾਂ ਸ਼ਰਧਾਲੂ ਭੇਟਾ ਚੜ੍ਹਾਉਂਦੇ ਹਨ | ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਨੂੰ ਦੇਖਦੇ ਹੋਏ, ਮਾਂ ਬਗਲਾਮੁਖੀ ਧਾਮ ਦਾ ਵਿਸਥਾਰ ਸਮੇਂ ਦੀ ਲੋੜ ਹੈ | ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ, ਸ਼ਰਧਾਲੂ ਮਾਂ ਬਗਲਾਮੁਖੀ ਧਾਮ ਅਤੇ ਹਵਨ ਕੁੰਡ ਦੇ ਵਿਸਥਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਸ਼ਰਧਾਲੂਆਂ ਨੂੰ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਦੀ ਬੇਨਤੀ ਕੀਤੀ | ਮਹੰਤ ਪ੍ਰਵੀਨ ਨੇ ਆਏ ਹੋਏ ਪਤਵੰਤਿਆਂ ਅਤੇ ਸ਼ਰਧਾਲੂਆਂ ਨੂੰ ਮਾਂ ਬਗਲਾਮੁਖੀ ਜੀ ਦਾ ਰੂਪ ਅਤੇ ਚੁੰਨੀ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਵਿਜੇ ਗੁਪਤਾ, ਪੁਰਸ਼ੋਤਮ ਚੌਧਰੀ, ਸੁਧੀਰ ਮਹਾਜਨ, ਸੁਨੀਲ ਹਾਂਡਾ, ਗੌਤਮ ਸਚਦੇਵਾ, ਸੰਦੀਪ ਸੂਦ, ਜਤਿਨ ਸੂਦ, ਮਨੀਸ਼ ਗੁਪਤਾ, ਧੀਰਜ ਗੁਪਤਾ, ਰਾਕੇਸ਼ ਪਾਸੀ, ਸੁਨੀਲ ਪਾਸੀ, ਰਾਜ ਪਾਲ ਸੋਲੰਕੀ, ਮਕਬੂਲ ਰਾਮ ਸੋਲੰਕੀ, ਆਰ.ਬੀ.ਡੀ. ਮਹਿਤਾ, ਤਰੁਣ ਚੌਧਰੀ, ਤਰੁਣ ਜੈਨ ਸੁਰਾਣਾ, ਤਜਿੰਦਰ ਮਿਗਲਾਨੀ, ਵੇਦ ਲੂਥਰਾ, ਰਮਨ ਸ਼ਰਮਾ, ਰਾਕੇਸ਼ ਖੇੜਾ, ਹਰਮੋਹਨ ਮਲਹੋਤਰਾ, ਜਨਕ ਰਾਜ ਸਿੰਗਲਾ, ਰੋਹਿਤ ਸ਼ਰਮਾ, ਸੋਮਨਾਥ ਸ਼ਰਮਾ, ਪ੍ਰਵੇਸ਼ ਚੱਡਾ, ਸਤਵਿੰਦਰ ਠਾਕੁਰ, ਰਾਜਿੰਦਰ ਵਾਲੀਆ, ਵਰੁਣ ਚੋਪੜਾ, ਅਦਿੱਤਿਆ ਗੁਪਤਾ, ਵਰੁਣ ਬਨ ਸ਼ਰਮਾ, ਪੰਡਿਤ ਦੂਤ ਸ਼ਰਮਾ, ਪੰਡਿਤ ਦੂਤ ਸ਼ਰਮਾ, ਜਨਕ ਰਾਜ ਸਿੰਗਲਾ | ਮੋਹਿਨੀ, ਅਰੁਣ ਮਹਿਤਾ, ਗੁਨੀਤ ਖੇੜਾ ਤੇ ਹੋਰ |

ਪਿਛਲੀ ਖ਼ਬਰ ਭਵਨ ਰਕਬਾ (ਲੁੁਧਿ:) ਵਿਖੇ ਫਾਊਾਡੇਸ਼ਨ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ! ਕਈ ਅਹਿਮ ਫ਼ੈਸਲੇ ਪ੍ਰਵਾਨ <br/> ਅਗਲੀ ਖ਼ਬਰ ਪ੍ਰੋਸਟੇਟ ਦੇ ਇਲਾਜ ਵਿਚ ਕ੍ਰਾਂਤੀ ਡਾ. ਔਲਖ ਨੇ ਇਕਾਈ ਹਸਪਤਾਲ ਵਿਖੇ 60 ਸਾਲਾ ਮਰੀਜ਼ ਦਾ ਪੰਜਾਬ ਦੀ ਪਹਿਲੀ ਯੂਰੋਲਿਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।