20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਨਹਿਰ ਵਿਚ ਡੁੱਬੇ ਦੋ ਹੋਰ ਬੱਚਿਆਂ ਦੀਆਂ ਲਾਸ਼ਾਂ ਬਰਾਮਦ, ਮੌਤਾਂ ਦੀ ਗਿਣਤੀ ਚਾਰ ਹੋਈ <br/>

ਅਜੀਤ ਡੈਸਕ 22-06-2025
ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਹਾਰਾ ਨੇੜੇ ਜਾਂਦੀ ਸਿੱਧਵਾਂ ਨਹਿਰ ਵਿਚ ਡੁੱਬੇ ਦੋ ਹੋਰ ਬੱਚਿਆਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਅੱਜ ਬਰਾਮਦ ਕਰ ਲਿਆ ਹੈ, ਜਦਕਿ ਇਸ ਤੋਂ ਪਹਿਲਾਂ ਵੀ ਬੀਤੀ ਸ਼ਾਮ ਪੁਲਿਸ ਵੱਲੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ | ਇਸ ਤਰ੍ਹਾਂ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ | ਜਾਣਕਾਰੀ ਅਨੁਸਾਰ ਇਹ ਬੱਚੇ ਆਪਣੇ ਚਾਰ ਹੋਰ ਸਾਥੀਆਂ ਨਾਲ ਨਹਾਉਣ ਲਈ ਲੁਹਾਰਾ ਨੇੜੇ ਜਾਂਦੀ ਸਿੱਧਵਾਂ ਨਹਿਰ ਵਿਚ ਗਏ ਸਨ | ਇਨ੍ਹਾਂ ਵਿੱਚੋਂ ਚਾਰ ਬੱਚੇ ਨਹਿਰ ਵਿਚ ਹੀ ਡੁੱਬ ਗਏ, ਜਿਨ੍ਹਾਂ ਵਿਚ ਦੋ ਜੁੜਵਾਂ ਭਰਾ ਵੀ ਸ਼ਾਮਲ ਸਨ | ਬੱਚਿਆਂ ਨੇ ਆਪਣੇ ਆਪ ਨੂੰ ਰੱਸੀ ਨਾਲ ਬੰਨਿ੍ਹਆ ਸੀ ਜੋ ਟੁੱਟ ਗਈ ਸੀ, ਜਿਸ ਕਾਰਨ ਉਹ ਡੁੱਬ ਗਏ | ਕਿਉਂਕਿ ਉਨ੍ਹਾਂ ਵਿੱਚੋਂ ਕੋਈ ਵੀ ਤੈਰਨਾ ਨਹੀਂ ਜਾਣਦਾ ਸੀ | ਪੁਲਿਸ ਨੇ ਨਹਿਰ ਵਿੱਚੋਂ ਚਾਰਾਂ ਲਾਸ਼ਾਂ ਬਰਾਮਦ ਕਰ ਲਈਆਂ ਹਨ | ਹੁਣ ਤੱਕ ਪ੍ਰਕਾਸ਼ (14), ਮਨੀਸ਼ (15), ਸਾਹਿਲ ਉਰਫ਼ ਮੋਲੂ (10) ਦੀਆਂ ਲਾਸ਼ਾਂ ਪੁਲਿਸ ਨੇ ਕੱਲ ਦੇਰ ਸ਼ਾਮ ਬਰਾਮਦ ਕਰ ਰਹੀਆਂ ਸਨ, ਜਦਕਿ ਅੱਜ ਪੁਲਿਸ ਵੱਲੋਂ ਸਮਰ ਉਰਫ ਗੋਲੂ ਅਤੇ ਮੁਨੀਸ਼ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਇਨ੍ਹਾਂ ਵਿੱਚੋਂ ਸਮਰ ਦੀ ਉਮਰ 10 ਸਾਲ ਹੈ, ਜਦਕਿ ਮਨੀਸ਼ ਦੀ ਉਮਰ 13 ਸਾਲ ਦੇ ਕਰੀਬ ਹੈ | ਜੁੜਵਾਂ ਭਰਾਵਾਂ ਦੇ ਪਿਤਾ ਗਿਆਨ ਸਿੰਘ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੱਚੇ ਘਰ ਵਿਚ ਸਨ | ਵੀਰਵਾਰ ਦੁਪਹਿਰ ਨੂੰ ਉਹ ਗਲੀ ਵਿੱਚ ਖੇਡ ਰਹੇ ਸਨ, ਜਦੋਂ ਅਚਾਨਕ ਬਿਨ੍ਹਾਂ ਕਿਸੇ ਨੂੰ ਦੱਸੇ, ਉਹ ਸਿੱਧਵਾਂ ਨਹਿਰ 'ਤੇ ਨਹਾਉਣ ਗਏ | ਬਾਅਦ ਵਿਚ ਸ਼ਾਮ ਤੱਕ ਬੱਚੇ ਘਰ ਨਹੀਂ ਆਏ ਤਾਂ ਉਨ੍ਹਾਂ ਨੇ ਬੱਚਿਆਂ ਦੀ ਭਾਲ ਕੀਤੀ | ਇਨ੍ਹਾਂ ਨਾਲ ਗਏ ਬੱਚਿਆਂ ਨੇ ਵੀ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ, ਕਿਉਂਕਿ ਚਾਰ ਬੱਚੇ ਉਸੇ ਵਕਤ ਹੀ ਨਹਿਰ ਤੋਂ ਬਾਹਰ ਆ ਕੇ ਸਨ | ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵੱਲੋਂ ਸਖਤੀ ਨਾਲ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਨਹਿਰ ਵਿਚ ਡੁੱਬਣ ਬਾਰੇ ਦੱਸਿਆ | ਸੂਚਨਾ ਮਿਲਿਆ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਵਲੋਂ ਪਰਸੋਂ ਰਾਤ ਹੀ ਨਹਿਰ ਦੇ ਪਾਣੀ ਨੂੰ ਰੋਕ ਦਿੱਤਾ ਗਿਆ ਸੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਡੁੱਬੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ | ਪੁਲਿਸ ਵੱਲੋਂ ਹੁਣ ਤੱਕ ਕੁੱਲ ਚਾਰ ਲਾਸ਼ਾਂ ਬੱਚਿਆਂ ਦੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ | ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਨੂੰ ਕੁਦਰਤੀ ਮੌਤ ਦੱਸ ਕੇ ਕਾਰਵਾਈ ਕੀਤੀ ਜਾ ਰਹੀ ਹੈ | ਮਿ੍ਤਕ ਗੋਲੂ ਅਤੇ ਮੋਲੂ ਜੁੜਵਾਂ ਭਰਾ ਹਨ ਅਤੇ ਉਹ ਪਹਿਲੀ ਜਮਾਤ ਵਿਚ ਪੜਦੇ ਹਨ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਖੇਤੀਬਾੜੀ ਮੰਤਰੀ ਖੁੱਡੀਆਂ ਨਤਮਸਤਕ ਹੋਏ ਅਗਲੀ ਖ਼ਬਰ ਤਾਏ ਵਲੋਂ ਕੀਤੇ ਕਾਤਲਾਨਾ ਹਮਲੇ ਵਿਚ ਮਾਸੂਮ ਭਤੀਜਾ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।