28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਕੌਂਸਲਰ ਰਾਜੇਸ਼ ਮਿਸ਼ਰਾ ਦੇ ਦਫ਼ਤਰ ਲੱਗਾ ਸਰਕਾਰੀ ਯੋਜਨਾਵਾਂ ਦੇ ਲਾਭ ਦਾ ਕੈਂਪ <br/>

ਲੋਕ ਸੇਵਾ ਕੈਂਪ ਦੌਰਾਨ ਕੌਂਸਲਰ ਰਜੇਸ਼ ਮਿਸ਼ਰਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਨਿਰਮਲ ਸਿੰਘ ਐਸ.ਐਸ., ਨਾਲ ਕੁਲਵੰਤ ਸਿੰਘ ਕਾਂਤੀ ਅਤੇ ਹੋਰ | ਤਸਵੀਰ-ਕੁਲਵੰਤ ਸਿੰਘ ਸੱਪਲ <br/> 23-06-2025
ਡਾਬਾ/ਲੁਹਾਰਾ, 22 ਜੂਨ (ਕੁਲਵੰਤ ਸਿੰਘ ਸੱਪਲ)- ਵਾਰਡ ਨੰਬਰ 34 ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਰਾਜੇਸ਼ ਮਿਸ਼ਰਾ ਦੇ ਲੋਕ ਸੇਵਾ ਦਫ਼ਤਰ ਗਗਨ ਨਗਰ ਵਿਖੇ ਲੋੜਵੰਦ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੇ ਲਾਭ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਇਲਾਕਾ ਵਾਸੀਆਂ ਨੇ ਆਧਾਰ ਕਾਰਡ, ਬੈਂਕ ਖਾਤੇ, ਆਯੁਸ਼ਮਾਨ ਕਾਰਡ, ਵੋਟਰ ਕਾਰਡ, ਡਾਕ ਘਰ ਦੀਆਂ ਸਕੀਮਾਂ, ਪੈੱਨ ਕਾਰਡ ਸਮੇਤ ਸੂਬਾ ਅਤੇ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਲਿਆ | ਇਸ ਕੈਂਪ ਵਿਚ ਓਬੀਸੀ ਮੋਰਚਾ ਭਾਜਪਾ ਪੰਜਾਬ ਦੇ ਵਾਈਸ ਪ੍ਰਧਾਨ ਨਿਰਮਲ ਸਿੰਘ ਐਸ.ਐਸ., ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲੋੜਵੰਦਾਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਐਸੇ ਕੈਂਪ ਲਗਾਤਾਰ ਲਗਵਾਏ ਜਾਣਗੇ | ਇਸ ਮੌਕੇ ਭਾਜਪਾ ਆਗੂ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਕੌਂਸਲਰ ਰਾਜੇਸ਼ ਮਿਸ਼ਰਾ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਅਤੇ ਸੇਵਾ ਲਈ ਲਗਾਤਾਰ ਯਤਨਸ਼ੀਲ ਹਨ ਲੋਕਾਂ ਦੀ ਸੇਵਾ ਨੂੰ ਪਹਿਲ ਦੇਣ ਵਿਚ ਉਨ੍ਹਾਂ ਵੱਲੋਂ ਕੋਈ ਕਮੀ ਨਹੀਂ ਛੱਡੀ ਜਾ ਰਹੀ, ਇਹੀ ਕਾਰਨ ਹੈ ਕਿ ਇਸ ਇਲਾਕੇ ਦੇ ਲੋਕਾਂ ਦੀ ਕੌਂਸਲਰ ਮਿਸ਼ਰਾ ਪਹਿਲੀ ਪਸੰਦ ਹਨ | ਵਾਰਡ ਨੰਬਰ 33 ਅਤੇ 34 ਦੀ ਨੁਹਾਰ ਬਦਲਣ ਲਈ ਦੋਹੇ ਭਾਜਪਾ ਦੇ ਕੌਂਸਲਰ ਆਪਣੇ ਕੰਮ ਨੂੰ ਜੰਗੀ ਪੱਧਰ 'ਤੇ ਕਰ ਰਹੇ ਹਨ, ਆਉਣ ਵਾਲਾ ਅਗਲਾ ਸਮਾਂ ਸੂਬੇ ਵਿਚ ਭਾਜਪਾ ਦਾ ਹੈ, ਲੋਕ ਭਾਜਪਾ ਦੀਆਂ ਨੀਤੀਆਂ ਅਤੇ ਭਾਜਪਾ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕੰਮਾਂ ਤੇ ਬੇਹੱਦ ਸੰਤੁਸ਼ਟ ਹਨ | ਇਸ ਮੌਕੇ ਜਨਕ ਪਾਂਡੇ , ਮੁਕੇਸ਼ ਸਹਿਗਲ, ਲਾਲ ਜੀ ਤਿਵਾੜੀ, ਯੂਨਿਸ ਅੰਸਾਰੀ, ਹੈਪੀ ਵਰਮਾ, ਲਕਸ਼ਮੀ ਦੇਵੀ, ਪ੍ਰੀਤੀ ਪਾਲ, ਸੁਨੀਲ ਤਿਵਾੜੀ, ਹਰਿੰਦਰ ਕੁਮਾਰ, ਸੂਰਜ ਸ਼ਾਹ, ਆਕਾਸ਼ ਵਰਮਾ, ਸ਼ਿਆਮ ਲਾਲ ਪਾਲ, ਜੈ ਪ੍ਰਕਾਸ਼ ਮਿਸ਼ਰਾ ਕੌਸ਼ਲ ਪਾਂਡੇ ਆਦਿ ਹਜ਼ਾਰ ਸਨ |

ਪਿਛਲੀ ਖ਼ਬਰ ਵਿਕਰਮ ਬਾਜਵਾ ਦੀ ਅਗਵਾਈ 'ਚ ਕੋਆਰਡੀਨੇਟਰ ਸ਼ਿਮਲਾਪੁਰੀ ਦਾ ਕਾਂਗਰਸੀ ਵਰਕਰਾਂ ਵਲੋਂ ਸਨਮਾਨ <br/> ਅਗਲੀ ਖ਼ਬਰ ਸਿਵਲ ਹਸਪਤਾਲ ਵਿਚ ਹੋਈ ਲੜਾਈ ਦੇ ਮਾਮਲੇ ਵਿਚ ਦੋ ਕਾਬੂ, ਪੰਜ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।