ਬੈਂਕ ਰੋਡ 'ਤੇ ਹਫ਼ਤਾ ਪਹਿਲਾਂ ਪਏ ਮੀਂਹ ਦੇ ਖੜੇ੍ਹ ਪਾਣੀ ਤੋਂ ਲੋਕ ਪ੍ਰੇਸ਼ਾਨ <br/>
ਅਜੀਤ ਡੈਸਕ
23-06-2025
ਕੀ ਕਹਿਣਾ ਹੈ ਕਾਰਜਸਾਧਕ ਅਫ਼ਸਰ ਰਾਏਕੋਟ ਦਾ
ਉਧਰ ਜਦ ਦੂਜੇ ਪਾਸੇ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸੜਕ ਦੇ ਖੜ੍ਹੇ ਇਸ ਗੰਦੇ ਪਾਣੀ ਨੂੰ ਸਵੇਰੇ ਸੋਮਵਾਰ ਨੂੰ ਕਢਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ |
ਕੀ ਕਹਿਣਾ ਹੈ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦਾ
ਜਦ ਇਸ ਮਾਮਲੇ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸੜਕ 'ਤੇ ਬਰਸਾਤੀ ਖੜ੍ਹਨ ਦਾ ਮੁੱਖ ਕਾਰਨ ਲੋਕਾਂ ਵਲੋਂ ਸੜਕ ਕਿਨਾਰੇ ਬਣੇ ਨਾਲਿਆਂ ਨੂੰ ਦੁਕਾਨਾਂ ਦੀਆਂ ਦੇਹਲੀਆਂ ਨਾਲ ਢੱਕਣ ਕਾਰਨ ਸਮੱਸਿਆ ਪੈਦਾ ਹੋਈ ਹੈ, ਕਿਉਂਕਿ ਜੇ ਇਹ ਨਾਲੇ ਨੰਗੇ ਹੁੰਦੇ ਤਾਂ ਬਰਸਾਤੀ ਪਾਣੀ ਆਪਣੇ-ਆਪ ਨਾਲਿਆਂ ਰਾਹੀਂ ਅੱਗੇ ਚਲਾ ਜਾਣਾ ਸੀ, ਪਰ ਹੁਣ ਨਾਲੇ ਬੰਦ ਹੋਣ ਕਾਰਨ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ | ਜਿਸ ਨੂੰ ਨਗਰ ਕੌਂਸਲ ਵਲੋਂ ਡਿਸਪੋਜ਼ਲ ਪੰਪ ਚਲਾ ਕੇ ਸੀਵਰੇਜ਼ ਰਾਹੀਂ ਖਿੱਚਿਆ ਜਾਂਦਾ ਹੈ ਅਤੇ ਇਹ ਸਭ ਪ੍ਰਕਿਰਿਆ ਵਿਚ ਸਮਾਂ ਲੱਗ ਜਾਂਦਾ ਹੈ | ਇਸ ਲਈ ਸਮੱਸਿਆ ਦੇ ਹੱਲ ਵਾਸਤੇ ਲੋਕਾਂ ਨੂੰ ਨਗਰ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ |