28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਕਾਰ ਸਵਾਰ ਲੜਕੀ ਤੇ ਸਾਥੀ ਵਲੋਂ ਨੌਜਵਾਨ ਨੂੰ ਅਗਵਾ ਕਰਕੇ ਬੇਹੋਸ਼ੀ ਹਾਲਤ 'ਚ ਸਹੌਲੀ ਨੇੜੇ ਨਹਿਰ 'ਚ ਸੁੱਟਿਆ

ਪੀੜ੍ਹਤ ਨੌਜਵਾਨ ਦੀ ਮਾਤਾ ਜਸਵਿੰਦਰ ਕੌਰ ਦੀ ਹਾਜ਼ਰੀ ਵਿਚ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਸਹੌਲੀ ਵਾਸੀ ਪੰਚ ਤੇਜਪਾਲ ਸਿੰਘ, ਪੰਚ ਜਗਪਾਲ ਸਿੰਘ ਅਤੇ ਹੋਰ ਪਿੰਡ ਵਾਸੀ | ਤਸਵੀਰ: ਜਗਪਾਲ ਸਿੰਘ ਸਿਵੀਆਂ <br/> 23-06-2025
ਜੋਧਾਂ/ਗੁਰੂਸਰ ਸੁਧਾਰ, 22 ਜੂਨ (ਗੁਰਵਿੰਦਰ ਸਿੰਘ ਹੈਪੀ, ਜਗਪਾਲ ਸਿੰਘ ਸਿਵੀਆਂ)-ਇਕ ਸਾਬਕਾ ਦੋਸਤ ਨੂੰ ਰਾਹ 'ਚੋਂ ਹਟਾਉਣ ਦੀ ਨੀਅਤ ਨਾਲ ਰਾਏਕੋਟ ਨੇੜਲੇ ਪਿੰਡ ਦੀ ਕਾਰ ਸਵਾਰ ਲੜਕੀ ਅਤੇ ਉਸ ਦੇ ਸਾਥੀ ਬਲਕਰਨ ਸਿੰਘ ਵਾਸੀ ਜੱਟਪੁਰਾ ਵਲੋਂ ਨੌਜਵਾਨ ਹਰਕੀਰਤ ਸਿੰਘ ਪਿੰਡ ਤੁੰਗਾਹੇੜੀ ਨੂੰ ਅਗਵਾ ਕਰਕੇ ਕੁੱਟਮਾਰ ਕਰਦਿਆਂ ਬੇਹੋਸ਼ੀ ਦੀ ਹਾਲਤ 'ਚ ਸੁਧਾਰ ਨੇੜਲੇ ਪਿੰਡ ਸਹੌਲੀ ਕੋਲੋਂ ਵਗਦੀ ਅਬੋਹਰ ਬ੍ਰਾਂਚ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜ੍ਹਤ ਹਰਕੀਰਤ ਸਿੰਘ ਨੇ ਜੋਧਾਂ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਰਾਏਕੋਟ ਨੇੜਲੇ ਪਿੰਡ ਦੀ ਲੜਕੀ ਨਾਲ ਲੰਮੇ ਸਮੇਂ ਤੋਂ ਦੋਸਤੀ ਸੀ ਅਤੇ ਦੋਵੇਂ ਇੰਡੋ ਕੈਨੇਡੀਅਨ ਸਕੂਲ ਬਿੰਜਲ 'ਚ 12ਵੀਂ ਜਮਾਤ ਤੱਕ ਇਕੱਠੇ ਪੜ੍ਹਦੇ ਸਨ, ਉਹ ਫ਼ੋਨ ਤੇ ਇੰਸਟਾਗ੍ਰਾਮ ਰਾਹੀਂ ਗੱਲਬਾਤ ਕਰਦੇ ਸਨ, ਪਰ ਉਸ ਲੜਕੀ ਦੀ ਪਿੰਡ ਜੱਟਪੁਰਾ ਦੇ ਬਲਕਰਨ ਸਿੰਘ ਨਾਲ ਨੇੜਤਾ ਵਧਣ ਕਾਰਨ ਹਰਕੀਰਤ ਨਾਲ ਉਸ ਦੀ ਨਾਰਾਜ਼ਗੀ ਵੱਧ ਗਈ | ਲੰਘੀ 18 ਜੂਨ ਨੂੰ ਉਕਤ ਲੜਕੀ ਵਲੋਂ ਹਰਕੀਰਤ ਨੂੰ ਜੋਧਾਂ ਨੇੜੇ ਨਹਿਰ ਕੰਢੇ ਮਿਲਣ ਲਈ ਬੁਲਾਇਆ | ਜਿੱਥੇ ਉਸ ਨੇ ਹਰਕੀਰਤ ਨੂੰ ਆਪਣੀ ਸਵਿੱਫਟ ਕਾਰ 'ਚ ਬਿਠਾਇਆ ਅਤੇ ਗੱਲਾਂ 'ਚ ਉਲਝਾਇਆ ਅਤੇ ਉਸ ਦਾ ਮੋਬਾਈਲ ਫ਼ੋਨ ਉਸ ਤੋਂ ਲੈ ਲਿਆ | ਇਸ ਦੌਰਾਨ ਬਲਕਰਨ ਸਿੰਘ ਜੋ ਪਹਿਲਾਂ ਤੋਂ ਲੁਕਿਆ ਹੋਇਆ ਸੀ, ਅਚਾਨਕ ਕਾਰ 'ਚ ਆਇਆ ਅਤੇ ਸਫੈਦ ਦਸਤਾਨੇ ਪਾਈ ਹਰਕੀਰਤ ਦਾ ਗਲਾ ਦਬਾਇਆ ਅਤੇ ਉਸ ਨੂੰ ਬੇਹੋਸ਼ ਕਰਕੇ ਸਹੌਲੀ ਨਹਿਰ 'ਚ ਸੁੱਟ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ | ਨਹਿਰ ਕੰਢੇ ਖੇਤਾਂ 'ਚ ਕੰਮ ਕਰਦੇ ਪਿੰਡ ਸਹੌਲੀ ਦੇ ਪੰਚ ਜਗਪਾਲ ਸਿੰਘ ਅਤੇ ਤੇਜਪਾਲ ਸਿੰਘ ਨੇ ਹਰਕੀਰਤ ਨੂੰ ਨਹਿਰ 'ਚ ਡੁੱਬਦਾ ਦੇਖਿਆ ਅਤੇ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ | ਜਿਸ ਦੇ ਸਰੀਰ 'ਤੇ ਸਿਰਫ਼ ਪੈਂਟ ਹੀ ਪਾਈ ਮਿਲੀ, ਉਨ੍ਹਾਂ ਨੇ ਹਰਕੀਰਤ ਦੀ ਮਾਂ ਜਸਵਿੰਦਰ ਕੌਰ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਸਿਵਲ ਹਸਪਤਾਲ ਪੱਖੋਵਾਲ ਭੇਜਿਆ | ਗੰਭੀਰ ਹਾਲਤ ਕਾਰਨ ਹਰਕੀਰਤ ਨੂੰ ਲੁਧਿਆਣਾ ਰੈੱਫਰ ਕਰ ਦਿੱਤਾ ਗਿਆ | ਜੋਧਾਂ ਥਾਣਾ ਮੁਖੀ ਸਾਹਿਬਮੀਤ ਸਿੰਘ ਨੇ ਦੱਸਿਆ ਕਿ ਜਸਲੀਨ ਕੌਰ ਅਤੇ ਬਲਕਰਨ ਸਿੰਘ ਖ਼ਿਲਾਫ਼ ਬੀ.ਐੱਨ.ਐੱਸ ਦੀਆਂ ਧਾਰਾਵਾਂ 115(ਬੀ), 14, 0(3), 3(5) ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੇ ਮੁਲਜ਼ਮਾਂ ਦੇ ਘਰਾਂ ਅਤੇ ਸੰਭਵ
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਲੁਧਿਆਣਾ ਦਿਹਾਤੀ ਪੁਲਿਸ ਨੇ ਵੱਖ-ਵੱਖ ਪਿੰਡਾਂ ਅਤੇ ਮੁਹੱਲਿਆਂ 'ਚ ਕੀਤਾ ਸਰਚ ਆਪ੍ਰੇਸ਼ਨ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।