24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

— ਮਾਮਲਾ ਸਤਲੁਜ ਦਰਿਆ ਵਿਚ ਪਾਣੀ ਦਾ ਜਲ ਪੱਧਰ ਵਧਣ ਦਾ — ਪਾਣੀ ਖ਼ਤਰੇ ਦੇ ਪੱਧਰ ਤੋਂ ਹਾਲੇ 2 ਫੁੱਟ ਘੱਟ-ਸਰਬਜੀਤ ਸਾਬੀ, ਰਾਮ ਸਰੂਪ <br/>

ਅਜੀਤ ਡੈਸਕ 02-09-2025
ਲਾਡੋਵਾਲ, 1 ਸਤੰਬਰ (ਬਲਬੀਰ ਸਿੰਘ ਰਾਣਾ)-ਭਾਰੀ ਬਾਰਸ਼ਾਂ ਪੈਣ ਕਾਰਨ ਸਤਲੁਜ ਦਰਿਆ 'ਚ ਵੀ ਪਾਣੀ ਦਾ ਪੱਧਰ ਵਧਣ ਲੱਗਾ ਹੈ, ਜਿਸ ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕ ਡਰ ਅਤੇ ਸਹਿਮ ਦੇ ਆਲਮ ਵਿਚ ਡੁੱਬੇ ਹੋਏ ਹਨ ਕਿਉਂਕਿ ਪਾਣੀ ਦਾ ਤੇਜ ਵਹਾਅ ਆਉਣ ਵਾਲੇ ਕਿਸੇ ਵੀ ਟਾਈਮ ਵਿਚ ਵਧ ਸਕਦਾ ਹੈ | ਜਦ ਸਤਲੁਜ ਦਰਿਆ ਵਿਚ ਵਗ ਰਹੇ ਪਾਣੀ ਦਾ ਪੱਧਰ ਜਾਣਨ ਲਈ ਲਾਡੋਵਾਲ ਦਫ਼ਤਰ ਦੇ ਗੇਜ ਮਾਸਟਰ ਸਰਬਜੀਤ ਸਾਬੀ ਅਤੇ ਰਾਮ ਸਰੂਪ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਸਤਲੁਜ ਰਿਹਾ ਵਿਚ ਕਰੀਬ 775.10 ਫੁੱਟ ਪਾਣੀ ਹੈ, ਜਿਹੜਾ ਕਿ 46 ਹਜ਼ਾਰ ਕਿਊਸਕ ਪਾਣੀ ਦੱਸਿਆ ਜਾ ਰਿਹਾ ਹੈ, ਜੋ ਇਸ ਵਕਤ ਵਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਦ ਸਤਲੁਜ ਦਰਿਆ ਵਿਚ ਲੋਅ ਲੈਵਲ 'ਤੇ ਖ਼ਤਰਾ ਪੈਦਾ ਹੋਵੇਗਾ, ਤਦ ਇਸ ਦਰਿਆ ਵਿਚ 76000 ਕਿਊਸਕ ਪਾਣੀ ਵਗਣਾ ਸ਼ੁਰੂ ਹੋ ਜਾਵੇਗਾ, ਜਿਹੜਾ ਅੱਜ 46 ਹਜ਼ਾਰ ਕਿਊਸਕ ਪਾਣੀ ਵਗ ਰਿਹਾ ਹੈ, ਉਦੋਂ ਜ਼ਰੂਰ ਸਤਲੁਜ ਦਰਿਆ ਦਾ ਪਾਣੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੇਗਾ |

ਪਿਛਲੀ ਖ਼ਬਰ ਲਗਾਤਾਰ ਪੈ ਰਹੇ ਮੂਹਲੇਧਾਰ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ <br/> ਅਗਲੀ ਖ਼ਬਰ ਗੁਜਰਾਤ ਹੜ੍ਹਾਂ ਦੀ ਮਾਰ ਹੇਠ ਹੁੰਦਾ ਤਾਂ ਮੋਦੀ, ਸ਼ਾਹ ਤੇ ਚੌਹਾਨ ਨੇ ਲਗਾ ਲੈਣੇ ਸੀ ਡੇਰੇ- ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।