31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੱਕੜ ਵਲੋਂ ਸਾਹਨੇਵਾਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰਾਹਤ ਸਮੱਗਰੀ ਵੰਡੀ <br/>

ਅਜੀਤ ਡੈਸਕ 03-09-2025
ਭਾਮੀਆਂ ਕਲਾਂ, 2 ਸਤੰਬਰ (ਜਤਿੰਦਰ ਭੰਬੀ)-ਔਖੇ ਸਮੇਂ ਵਿਚ ਲੋਕਾਂ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਲੋਕ ਸਭਾ ਇੰਚਾਰਜ ਅਤੇ ਪੰਜਾਬ ਦਰਮਿਆਨੇ ਉਦਯੋਗ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਹਲਕਾ ਸਾਹਨੇਵਾਲ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਨੇ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਜ਼ੋਰਾਵਰ ਸਿੰਘ ਮੁੰਡੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕਿੱਟਾਂ ਸੌਂਪੀਆਂ, ਇਸ ਤੋਂ ਬਾਅਦ ਉਹ ਕਮਲ ਮਿਗਲਾਨੀ ਅਤੇ ਮੋਹਨ ਲਾਲ ਸ਼ਰਮਾ ਨਾਲ ਜ਼ਰੂਰੀ ਘਰੇਲੂ ਸਮਾਨ ਵੰਡਣ ਦੇ ਨੇਕ ਕਾਰਜ ਵਿਚ ਸ਼ਾਮਲ ਹੋਏ | ਰਾਹਤ ਸਮੱਗਰੀ ਕਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਿੰਡਾਂ ਤੱਕ ਪਹੁੰਚੀ, ਜਿਨ੍ਹਾਂ ਵਿਚ ਸੁਸਰਾਲੀ, ਮੱਤੇਵਾੜਾ, ਬੂਥਗੜ੍ਹ, ਕਾਲੇਵਾਲ, ਫਾਦਰ ਨਗਰ, ਗੜੀ ਫਾਜ਼ਲ, ਗੜੀ ਤੋਗਰ , ਕੀਮਾ ਭਾਨੀ, ਦੋਆਬਾ ਭੈਣੀ, ਸਾਲੂ ਭੈਣੀ ਅਤੇ ਬੋਂਕੜ ਗੁੱਜਰਾਂ ਸ਼ਾਮਲ ਹਨ | ਆਗੂਆਂ ਨੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਦੋਂ ਤੱਕ ਹਾਲਾਤ ਆਮ ਨਹੀਂ ਹੋ ਜਾਂਦੇ |

ਪਿਛਲੀ ਖ਼ਬਰ ਸਾਊਥਾਲ 'ਚ ਸੁਰਿੰਦਰ ਸੀਹਰਾ ਦੇ ਗ਼ਜ਼ਲ ਸੰਗ੍ਰਹਿ ਸ੍ਰੀ 'ਤੇ ਚਰਚਾ <br/> ਅਗਲੀ ਖ਼ਬਰ ਕੁੱਤਿਆਂ ਦੇ ਗੁਰਦਿਆਂ ਦੇ ਇਲਾਜ ਲਈ ਵੈਟਰਨਰੀ ਯੂਨੀਵਰਸਿਟੀ ਨੂੰ ਮਿਲੀ 41 ਲੱਖ ਦੀ ਰਾਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।