21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗੁਰਦੁਆਰਾ ਖੁੱਡ ਮੁਹੱਲਾ ਵਿਖੇ ਜਪ-ਤਪ ਸਮਾਗਮ

ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸਿੰਘ ਸਭਾ, ਖੁੱਡ ਮੁਹੱਲਾ ਵਿਖੇ ਇਸਤਰੀ ਸਤਸੰਗ ਸਭਾਵਾਂ ਵਲੋਂ ਜਪ-ਤਪ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਗੁਰੂ ਅੰਗਦ ਦਰਬਾਰ ਕੁੰਦਨਪੁਰੀ, ਗੁਰਦੁਆਰਾ ਨਾਨਕਸਰ ਸਮਰਾਲਾ ਚੌਕ, ਗੁਰੂ ਨਾਨਕ ਮਿਸ਼ਨ ਪ੍ਰਭਾਤ ਨਗਰ, ਕਿਦਵਾਈ ਨਗਰ, ਬਸਤੀ ਜੋਧੇਵਾਲ, ਗੁਰੂ ਗੋਬਿੰਦ ਸਿੰਘ ਸਤਸੰਗ ਸਭਾ ਸ਼ਿਵਜੀ ਨਗਰ, ਖੁੱਡ ਮੁਹੱਲਾ ਅਤੇ ਮੋਹਰ ਸਿੰਘ ਨਗਰ ਦੀ ਇਸਤਰੀ ਸਤਸੰਗ ਸਭਾਵਾਂ ਵੱਲੋਂ ਹਿੱਸਾ ਲਿਆ ਗਿਆ | ਸਮਾਗਮ ਦੌਰਾਨ ਗੁਰਬਾਣੀ ਕੀਰਤਨ ਅਤੇ ਸੰਗਤੀ ਅਰਦਾਸ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਪੰਜ ਬਾਣੀਆਂ ਦੇ ਪਾਠ ਨਾਲ ਹੋਈ, ਜਿਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਬੀਬੀ ਅਮਰਜੀਤ ਕੌਰ ਅਤੇ ਬੀਬੀ ਮਨਦੀਪ ਕੌਰ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਅੰਤ ਵਿਚ ਸਮੂਹ ਇਸਤਰੀ ਸਤਸੰਗ ਸਭਾਵਾਂ ਵੱਲੋ ਮਿਲ ਕੇ ਅਰਦਾਸ ਕੀਤੀ ਗਈ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਵਿੱਤਰ ਹੁਕਮਨਾਮਾ ਲਿਆ ਗਿਆ | ਇਸ ਪਾਵਨ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਜੀਤ ਸਿੰਘ ਦੁਖੀਆ ਵੱਲੋਂ ਸਮੂਹ ਸਤਸੰਗ ਸਭਾਵਾਂ ਦੀਆਂ ਪ੍ਰਧਾਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਪੀ. ਏ. ਯੂ. ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਵਚਨਬੱਧ-ਡਾ. ਰਿਆੜ ਅਗਲੀ ਖ਼ਬਰ ਡਾ. ਰਣਜੀਤ ਸਿੰਘ ਵਰਲਡ ਕਲਚਰ ਐਂਡ ਇਨਵਾਇਰਨਮੈਂਟ ਕਮਿਸ਼ਨ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।