20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਐਡਵੋਕੇਟ ਅਭੇ ਸਹੋਤਾ ਹਲਕਾ ਉੱਤਰੀ ਦੇ ਕੋਆਰਡੀਨੇਟਰ ਨਿਯੁਕਤ

ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਐਡਵੋਕੇਟ ਅਭੇ ਸਹੋਤਾ ਨੂੰ ਹਲਕਾ ਉਤਰੀ ਦਾ ਕੋਆਡੀਨੇਟਰ ਲਗਾਇਆ ਗਿਆ ਹੈ | ਇਸ ਨਿਯੁਕਤੀ ਨੂੰ ਲੈ ਕੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ)-ਭਾਰਤ ਅਤੇ ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ, ਨਗਰ ਨਿਗਮ ਲੁਧਿਆਣਾ ਦੀ ਸਮੁੱਚੀ ਟੀਮ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਧੰਨਵਾਦ ਕੀਤਾ | ਇਸ ਮੌਕੇ ਨਵੇਂ ਅਹੁਦੇਦਾਰਾਂ ਨੇ ਖੁਸ਼ੀ ਵਿਚ ਵਿਧਾਇਕ ਬੱਗਾ ਨੂੰ ਫੁੱਲਾਂ ਦਾ ਬੁੱਕਾ ਭੇਟ ਕਰਕੇ ਅਹੁਦੇਦਾਰੀਆਂ ਮਿਲਣ 'ਤੇ ਸਵਾਗਤ ਕੀਤਾ | ਇਸ ਮੌਕੇ ਸਮੁੱਚੀ ਟੀਮ ਵਲੋਂ ਐਡਵੋਕੇਟ ਅਭੇ ਸਹੋਤਾ ਨੂੰ ਹਲਕਾ ਉਤਰੀ ਦਾ ਕੋਆਡੀਨੇਟਰ ਬਣਨ 'ਤੇ ਵਧਾਈ ਵੀ ਦਿੱਤੀ | ਇਸ ਮੌਕੇ ਭਾਵਾਧਸ ਦੇ ਟੀਮ ਮੈਂਬਰ ਵਿਜੈ ਮਾਨਵ, ਵਿਨੋਦ ਸਹੋਤਾ, ਵਰਿੰਦਰ ਗਾਗਟ, ਵਰਿੰਦਰ ਸਵਾਮੀ, ਰਾਜੇਸ਼ ਦੈਤਿਆ, ਰਾਜੂ ਸ਼ੇਰਪੁਰੀਆ, ਸਿਕੰਦਰ ਚੌਹਾਨ, ਸੁਨੀਲ ਲੋਹਟ, ਵਿੱਕੀ ਚੌਹਾਨ, ਸੰਜੇ ਅਸੁਰ, ਨਰੇਸ਼ ਦੈਤਿਆ, ਰਮੇਸ਼ ਘਈ, ਰਾਜਨ ਸਭਰਵਾਲ, ਰਾਜੇਸ਼ ਮੱਟੂ, ਸੋਨੂੰ ਫੁੱਲਾਵਾਲ, ਹਰਪ੍ਰੀਤ ਸਿੰਘ ਸਹੋਤਾ, ਰਿਸ਼ੀ ਸਹੋਤਾ, ਨਰੇਸ਼ ਕਾਲਾ, ਅਜੇ ਸੱਭਰਵਾਲ, ਗੁਲਸ਼ਨ ਡਿਮਾਨਾ, ਰਵਿੰਦਰ ਡੁਲਗਚ, ਵਿਸ਼ਾਲ ਸੱਭਰਵਾਲ, ਰਾਕੇਸ਼ ਗਿੱਲ, ਬੌਬੀ ਚੰਡਾਲੀਆ, ਮੋਤੀ ਅਟਵਾਲ, ਰਵੀ ਸਾਹਿਲ, ਸੰਜੈ ਬਹੋਤ, ਰਾਜੇਸ਼ (ਖੰਨਾ), ਅਕਸੇ ਸਹੋਤਾ, ਗਰਵਿਤ ਖੁਰਾਨਾ, ਸੋਰਵ ਖੁਰਾਨਾ ਅਤੇ ਯੂਥ ਵਿੰਗ ਦੇ ਅਹੁਦੇਦਾਰ ਸੁਨੀਲ ਕੁਮਾਰ, ਮਨਿੰਦਰ ਵਰਮਾ, ਕੁਨਾਲ ਕਪੂਰ, ਪੰਕਜ ਬੇਦੀ, ਰਾਹੁਲ ਰੁਦਰਾ ਅਤੇ ਮਨਪ੍ਰੀਤ ਸਿੰਘ ਬਿੰਦਰਾ ਆਦਿ ਸ਼ਮਿਲ ਹੋਏ |
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ, ਪਤੀ ਕਾਬੂ ਅਗਲੀ ਖ਼ਬਰ ਆਲ ਇੰਡੀਆ ਥਲ ਸੈਨਿਕ ਕੈਂਪ ਲਈ ਚੁਣੀ ਸ਼ਹਿਰ ਦੀ ਇਕਲੌਤੀ ਕੈਡਿਟ ਨਵਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।