20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਮਹਾਂਨਗਰ ਦੀਆਂ ਸੜਕਾਂ ਦਰੁਸਤ ਕਰਨ 'ਚ ਨਗਰ ਨਿਗਮ ਨਹੀਂ ਹੋ ਰਿਹਾ ਕਾਮਯਾਬ <br/>

ਅਜੀਤ ਡੈਸਕ 22-09-2025
ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਦੇਸ਼ ਵਿਆਪੀ ਸਫ਼ਾਈ ਮੁਹਿੰਮ ਸਵੱਛਤਾ ਹੀ ਸੇਵਾ ਵਿਚ ਹਿੱਸਾ ਲੈਂਦੇ ਹੋਏ ਮਹਾਂਨਗਰ 'ਚ ਇਹ ਮੁਹਿੰਮ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਸ਼ਹਿਰ ਦੀ ਟੁੱਟੀਆਂ ਸੜਕਾਂ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਹੈ ਅਤੇ ਜਦੋਂ ਤੱਕ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਿਆਂ, ਤਦ ਤੱਕ ਨਗਰ ਨਿਗਮ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਉਕਤ ਮੁਹਿੰਮ ਦਾ ਕੋਈ ਫਾਇਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ | ਮਹਾਂਨਗਰ ਦੀ ਸੜਕਾਂ ਦੀ ਮਾੜੀ ਹਾਲਤ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਸੀ, ਪਰ ਬਰਸਾਤੀ ਮੌਸਮ ਦੌਰਾਨ ਇਨ੍ਹਾਂ ਸੜਕਾਂ ਦੀ ਹਾਲਤ ਹੋਰ ਮਾੜੀ ਹੋ ਗਈ ਤੇ ਇਨ੍ਹਾਂ ਸੜਕਾਂ ਵਿਚ ਟੋਏ ਪੈ ਗਏ | ਪਹਿਲਾਂ ਤਾਂ ਨਗਰ ਨਿਗਮ ਨੇ ਬਰਸਾਤੀ ਮੌਸਮ ਹੋਣ ਦਾ ਕਹਿ ਕੇ ਕੁੱਝ ਨਹੀਂ ਕੀਤਾ, ਪਰ ਫਿਰ ਬਾਅਦ ਵਿਚ ਕੁੱਝ ਸੜਕਾਂ ਵਿਚ ਮਿੱਟੀ ਤੇ ਰੋੜੀ ਪਾ ਕੇ ਟੋਏ ਭਰ ਦਿੱਤੇ ਗਏ ਤੇ ਕੁੱਝ ਸੜਕਾਂ 'ਤੇ ਪੈਚ ਵਰਕ ਕਰ ਦਿੱਤਾ ਗਿਆ, ਜੋ ਕਿ ਪੁਰਾਣੀ ਰੀਤ ਮੁਤਾਬਿਕ ਬਹੁਤੇ ਦਿਨ ਨਹੀਂ ਚੱਲਦਾ ਹੈ | ਹਾਲ ਹੁਣ ਇਹ ਹੈ ਕਿ ਸ਼ਹਿਰ ਦੇ ਵਿਸ਼ਵਕਰਮਾ ਚੌਕ ਤੋਂ ਗਿੱਲ ਰੋਡ ਨੰੂ ਜਾਂਦੀ ਸੜਕ, ਅਰੋੜਾ ਪੈਲੇਸ ਚੌਕ, ਦਮੋਰੀਆ ਪੁਲ ਤੋਂ ਬੇਰੀ ਰੋਡ, ਤਾਜਪੁਰ ਰੋਡ, ਬਸਤੀ ਜੋਧੇਵਾਲ ਚੌਕ, ਰਾਹੋ ਰੋਡ, ਸ਼ਿਵਪੁਰੀ ਚੌਕ, ਏ. ਟੀ. ਆਈ. ਰੋਡ, ਜਲੰਧਰ ਬਾਈਪਾਸ ਤੋਂ ਘੰਟਾਘਰ ਨੰੂ ਆਉਂਦੇ ਹੋਏ ਰੋਡ, ਆਰ.ਕੇ. ਰੋਡ, ਟਰਾਂਸਪੋਰਟ ਨਗਰ ਤੋ ਸ਼ੇਰਪੁਰ ਚੌਕ, ਘੰਟਾਘਰ ਵਾਲੀ ਰੋਡ ਆਦਿ ਦਾ ਮਾੜਾ ਹਾਲ ਹੈ | ਉਕਤ ਰੋਡ ਟੁੱਟੇ ਹੋਏ ਹਨ ਤੇ ਇਨ੍ਹਾਂ ਵਿਚ ਟੋਏ ਪਏ ਹੋਏ ਹਨ ਤੇ ਇਨ੍ਹਾਂ ਰੋਡਾਂ ਤੋਂ ਲੰਘਣ ਸਮੇਂ ਸ਼ਹਿਰਵਾਸੀਆਂ ਨੰੂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਪਿਛਲੀ ਖ਼ਬਰ ਠੇਕੇਦਾਰਾਂ ਤੋਂ ਠੋਸ ਸੜਕਾਂ ਬਣਵਾਉਣ 'ਚ ਨਿਗਮ ਨਹੀਂ ਹੋ ਰਿਹਾ ਕਾਮਯਾਬ <br/> ਅਗਲੀ ਖ਼ਬਰ 'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ ਘਰ ਅੰਦਰ ਖੜ੍ਹੀ ਕਾਰ ਸਾੜ ਕੇ ਹਮਲਾਵਰ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।