ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਬਹਾਦਰਕੇ ਰੋਡ, ਸਲੇਮ ਟਾਬਰੀ ਦਾਣਾ ਮੰਡੀ ਜੋ ਕਿ ਫ਼ਸਲਾਂ ਦੀ ਖ਼ਰੀਦੋ-ਫ਼ਰੋਖ਼ਤ ਵਾਸਤੇ ਬਣਾਈ ਗਈ ਹੈ, ਪਰ ਦਾਣਾ ਮੰਡੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਦੀ ਨਾਲਾਇਕੀ ਅਤੇ ਅਣਗਹਿਲੀ ਦੇ ਚਲਦਿਆਂ ਇਸ ਦਾਣਾ ਮੰਡੀ 'ਚ ਕਈ ਕਿਸਮ ਦੀਆਂ ਨਾਜਾਇਜ਼ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਹਨ ¢ ਦਾਣਾ ਮੰਡੀ ਦੇ ਸ਼ੈੱਡ ਹੇਠਾਂ ਤਾਸ਼ ਖੇਡ ਦੇ ਜੁਆਰੀਏ ਅਤੇ ਨਸ਼ਾ ਕਰਦੇ ਨਸ਼ੇੜੀ ਡੇਰਾ ਜਮਾ ਕੇ ਬੈਠੇ ਰਹਿੰਦੇ ਹਨ¢ ਦਾਣਾ ਮੰਡੀ 'ਚ ਭਾਰੀ ਕਮਰਸ਼ੀਅਲ ਗੱਡੀਆਂ ਦੀ ਆਵਾਜਾਈ ਅਤੇ ਢੋਆ-ਢੁਆਈ ਦਾ ਕੰਮ ਅਕਸਰ ਹੀ ਚੱਲਦਾ ਰਹਿੰਦਾ ਹੈ ¢ ਮਾਰਕੀਟ ਕਮੇਟੀ ਨਾਲ ਸੰਬੰਧਿਤ ਦਾਣਾ ਮੰਡੀਆਂ ਵਿਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨ ਜ਼ਿਮੀਂਦਾਰ ਅਤੇ ਆੜ੍ਹਤੀਏ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤਾਂ ਜੋ ਉਨ੍ਹਾਂ ਨੂੰ ਵਧੀਆ ਸਹੂਲਤਾਂ ਅਤੇ ਢੁੱਕਵਾਂ ਪ੍ਰਬੰਧ ਮਿਲ ਸਕੇ ¢ ਗੁਰਜੀਤ ਸਿੰਘ ਗਿੱਲ ਵਲੋਂ ਬੀਤੇ ਮਈ ਮਹੀਨੇ ਦੇ ਵਿਚ ਮਾਰਕੀਟ ਕਮੇਟੀ ਚੇਅਰਮੈਨ ਦਾ ਅਹੁਦਾ ਸੰਭਾਲਿਆ ਗਿਆ ਸੀ ¢ ਤਾਜਪੋਸ਼ੀ ਸਮਾਗਮ ਵੇਲੇ ਉਨ੍ਹਾਂ ਕਿਹਾ ਸੀ ਕਿ ਮੰਡੀਆਂ ਦੇ ਵਿਚ ਕਿਸਾਨਾਂ ਜ਼ਿਮੀਂਦਾਰ ਆੜ੍ਹਤੀਆਂ ਨੂੰ ਕਿਸੇ ਕਿਸਮ ਦੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਪਰ ਚੇਅਰਮੈਨ ਗੁਰਜੀਤ ਸਿੰਘ ਗਿੱਲ ਦੇ ਅਹੁਦਾ ਸੰਭਾਲਣ ਤੋਂ ਲਗਭਗ ਛੇ ਮਹੀਨੇ ਬੀਤਣ ਦੇ ਬਾਵਜੂਦ ਮੰਡੀ ਦੇ ਹਾਲਾਤ ਜਿਉਂ ਦੇ ਤਿਉਂ ਹਨ ¢ ਇਹ ਵੀ ਪਤਾ ਲੱਗਾ ਹੈ ਕਿ ਦਾਣਾ ਮੰਡੀ 'ਚ ਮÏਜੂਦ ਆੜ੍ਹਤੀਆਂ ਨੇ ਆੜ੍ਹਤ ਦਾ ਕੰਮ ਛੱਡ ਕੇ ਹੋਰ ਕੰਮ ਸ਼ੁਰੂ ਕਰ ਲਏ ਹਨ ¢ ਮਾਰਕੀਟ ਕਮੇਟੀ ਦਫ਼ਤਰ ਦੇ ਬਿਲਕੁਲ ਨੱਕ ਹੇਠਾਂ ਮÏਜੂਦ ਦਾਣਾ ਮੰਡੀ ਛੱਡ ਦੇ ਹੇਠਾਂ ਕਮਰਸ਼ੀਅਲ ਗੱਡੀਆਂ ਦੀ ਆਵਾਜਾਈ ਅਤੇ ਢੋਆ-ਢੁਆਈ ਨੂੰ ਨਾ ਰੋਕਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ¢