ਡਾਬਾ/ਲੁਹਾਰਾ, 16 ਅਕਤੂਬਰ (ਕੁਲਵੰਤ ਸਿੰਘ ਸੱਪਲ)-ਡੀ.ਜੀ.ਐਸ.ਜੀ. ਪਬਲਿਕ ਸਕੂਲ ਸ਼ਿਮਲਾਪੁਰੀ ਵਿਚ ਸਾਲਾਨਾ ਸਮਾਗਮ ਮਨਾਇਆ ਗਿਆ ¢ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰÏਸ਼ਨ ਕਰਨ ਉਪਰੰਤ ਸ਼ਬਦ ਗਾਇਨ ਰਾਹੀਂ ਪ੍ਰਮਾਤਮਾ ਨੂੰ ਯਾਦ ਕੀਤਾ ਗਿਆ ¢ ਪ੍ਰੋਗਰਾਮ ਦÏਰਾਨ ਵਿਦਿਆਰਥੀਆਂ ਨੇ ਵਿੱਦਿਆ ਦੀ ਦੇਵੀ ਸਰਸਵਤੀ ਨੂੰ ਸਮਰਪਿਤ ਸਰਸਵਤੀ ਵੰਦਨਾ, ਆਰੰਭ ਹੈ ਪ੍ਰਚੰਡ, ਚਾਰ ਯੁੱਗ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਲੋਕ ਨਾਚ, ਦੇਸ਼ ਭਗਤੀ ਦੇ ਗੀਤਾਂ ਨਾਲ ਸੰਬੰਧਿਤ ਨਾਟਕ ਤੇ ਨਾਚ ਪੇਸ਼ ਕਰਕੇ ਦੇਸ਼ ਦੇ ਅਮੀਰ ਸਭਿਆਚਾਰ ਦੀ ਤਸਵੀਰ ਪੇਸ਼ ਕੀਤੀ¢ ਸਮਾਗਮ 'ਚ ਮੁਟਿਆਰਾਂ ਅਤੇ ਗੱਭਰੂਆਂ ਪਾਸੋਂ ਪੰਜਾਬੀ ਸਭਿਆਚਾਰ ਨੂੰ ਜਿਊਾਦੇ ਰੱਖਿਆ, ਜਿਸ ਵਿਚ ਭੰਗੜੇ ਅਤੇ ਗਿੱਧੇ ਨੇ ਸਰੋਤਿਆਂ ਪ੍ਰਭਾਵਿਤ ਕੀਤਾ ¢ ਸਮਾਗਮ ਵਿਚ ਖ਼ਾਸ ਤÏਰ 'ਤੇ ਵਿਦਿਆਰਥੀਆਂ ਵਲੋਂ ਪੇਸ਼ ਗਤਕਾ ਸਰੋਤਿਆਂ ਦੇ ਦਿਲਾਂ ਨੂੰ ਛੋਹ ਗਿਆ ¢ ਇਨਾਮ ਵੰਡ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਵਿੱਦਿਅਕ, ਖੇਡਾਂ ਅਤੇ ਹੋਰ ਵਿਸ਼ੇਸ਼ ਖੇਤਰਾਂ ਵਿਚ ਹਾਸਲ ਕੀਤੀਆਂ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ ¢ ਸਮਾਗਮ ਵਿਚ 2024-2025 ਦੀਆਂ ਗਤੀਵਿਧੀਆਂ ਤੇ ਸਾਲਾਨਾ ਰਿਪੋਰਟ ਰਾਹੀਂ ਚਾਨਣਾ ਵੀ ਪਾਇਆ ¢ ਇਸ ਮÏਕੇ ਡਾਇਰੈਕਟਰ ਦਾਨਿਸ਼ ਗਰੇਵਾਲ, ਪ੍ਰੈਜ਼ੀਡੈਂਟ ਗੁਰਪਾਲ ਕÏਰ ਗਰੇਵਾਲ, ਪ੍ਰਭਸਿਮਰਨ ਕÏਰ ਅਤੇ ਮੈਨੇਜਰ ਹਰਜੀਤ ਕÏਰ ਦਾ ਫੁੱਲਾਂ ਨਾਲਸਵਾਗਤ ਕੀਤਾ ¢ ਇਸ ਸਮਾਗਮ ਦਾ ਹਿੱਸਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਅਤੇ ਨਨਕਾਣਾ ਸਾਹਿਬ ਸਕੂਲ ਦੇ ਅਧਿਆਪਕ ਵੀ ਰਹੇ ¢ ਇਸ ਮÏਕੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਮਾਪਿਆਂ ਅਤੇ ਵਿਦਿਆਰਥੀਆਂ ਦੇ ਸਨਮੁੱਖ ਹੋ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਿਰਿਆਤਮਿਕ ਕਾਰਜਾਂ ਵਿਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ¢ ਉਨ੍ਹਾਂ ਸਕੂਲ ਪਿ੍ੰਸੀਪਲ ਡਾ. ਰਜਨੀ ਐਂਗਰਿਸ਼ ਦੀਆਂ ਸ਼ਾਨਦਾਰ ਨੀਤੀਆਂ ਦੇ ਰਾਹੀਂ ਸਕੂਲ ਨੂੰ ਨਵੀਆਂ ਲੀਹਾਂ 'ਤੇ ਚਲਾਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬੰਨਿ੍ਹਆ ¢ ਸਕੂਲ ਪਿ੍ੰਸੀਪਲ ਡਾ. ਰਜਨੀ ਐਂਗਰਿਸ਼ ਨੇ ਬੱਚਿਆਂ ਦੀਆਂ ਪੇਸ਼ਕਸ਼ਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਕੰਮ ਨੂੰ ਕਾਬਿਲ-ਏ-ਤਾਰੀਫ਼ ਦੱਸਿਆ ¢