19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਫੋਰਟਿਸ ਹਸਪਤਾਲ ਵਿਖੇ ਛਾਤੀ ਦੇ ਕੈਂਸਰ ਬਾਰੇ ਕੀਤਾ ਜਾਗਰੂਕ <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)-ਫੋਰਟਿਸ ਹਸਪਤਾਲ, ਲੁਧਿਆਣਾ ਵਲੋਂ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਕੈਂਸਰ ਸਰਵਾਈਵਰ ਵੀ ਸ਼ਾਮਿਲ ਹੋਏ | ਇਸ ਮੌਕੇ 'ਤੇ ਹਸਪਤਾਲ ਦੇ ਓਨਕੋਲੋਜਿਸਟ ਡਾ. ਦਵਿੰਦਰ ਪਾਲ ਪਿ੍ੰਸੀਪਲ ਕੰਸਲਟੈਂਟ ਮੈਡੀਕਲ ਓਨਕੋਲੋਜੀ, ਡਾ. ਅਨੀਸ਼ ਭਾਟੀਆ ਕੰਸਲਟੈਂਟ ਸਰਜੀਕਲ ਓਨਕੋਲੋਜਿਸਟ, ਡਾ. ਹਰੀਸ਼ ਮੱਟਾ ਡਾਇਰੈਕਟਰ ਜਨਰਲ ਸਰਜਰੀ, ਡਾ. ਪ੍ਰਵੀਨ ਕੌਰ ਵਧੀਕ ਨਿਰਦੇਸ਼ਕ ਰੇਡੀਏਸ਼ਨ ਓਨਕੋਲੋਜਿਸਟ, ਡਾ. ਸ਼ਾਲਿਨੀ ਵਰਮਾ ਐਸੋਸੀਏਟ ਸਲਾਹਕਾਰ ਮੈਡੀਕਲ ਓਨਕੋਲੋਜੀ ਅਤੇ ਸਨਵੀਰ ਸਿੰਘ ਭਮਰਾ ਸਹੂਲਤ ਨਿਰਦੇਸ਼ਕ ਆਦਿ ਵਲੋਂ ਕੈਂਸਰ ਸਰਵਾਈਵਰਾਂ ਨਾਲ ਮਿਲ ਕੇ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਕਟਰੀ ਟੀਮ ਵਲੋਂ ਸਮਾਗਮ ਵਿਚ ਸ਼ਾਮਿਲ ਲੋਕਾਂ ਨੂੰ ਛਾਤੀ ਦੇ ਕੈਂਸਰ ਦੇ ਕਾਰਨ, ਨਿਧਾਨ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ |

ਪਿਛਲੀ ਖ਼ਬਰ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਦਾ ਧਰਨਾ 23ਵੇਂ ਦਿਨ 'ਚ ਦਾਖ਼ਲ <br/> ਅਗਲੀ ਖ਼ਬਰ ਵਿਦਿਆਰਥਣਾਂ ਦਾ ਬੀ.ਸੀ.ਏ. ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।