19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗਾਇਕ ਰਣਜੀਤ ਬਾਵਾ ਦੀ ਨਾਈਟ ਨਾਲ ਸਮਾਪਤ ਹੋਇਆ ਸਾਰਸ ਮੇਲਾ 2025 <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਸਾਰਸ ਮੇਲਾ 2025 ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਾਡ 'ਚ ਕਰਵਾਇਆ ਗਿਆ ਸੀ ¢ ਸਾਰਸ ਮੇਲੇ ਦੇ ਉਦਘਾਟਨੀ ਸਮਾਗਮ ਵਿਚ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ ¢ ਸਾਰਸ ਮੇਲੇ 'ਚ ਭਾਰਤ ਭਰ ਤੋਂ ਆਏ ਵੱਖ-ਵੱਖ ਰਾਜਾਂ ਦੇ ਕਾਰੀਗਰਾਂ, ਸ਼ਿਲਪਕਾਰਾਂ, ਵਿਦਿਆਰਥੀਆਂ, ਕਲਾਕਾਰਾਂ ਨੇ ਮੇਲੇ 'ਚ ਆਏ ਲੋਕਾਂ ਦਾ ਮਨੋਰੰਜਨ ਕੀਤਾ ¢ ਮੇਲੇ ਵਿਚ ਭਾਂਤ ਭਾਂਤ ਦੀਆਂ ਵਸਤੂਆਂ ਦੇ ਸਟਾਲ ਵੀ ਲਗਾਏ ਗਏ ਸਨ¢ ਮੇਲੇ ਵਿਚ ਲੱਗਦੀ ਰੋਜ਼ਾਨਾ ਸਟਾਰ ਨਾਈਟ ਦੇ ਵਿਚ ਗਾਇਕ ਮਨਰਾਜ ਪਾਤਰ, ਦੀਪ ਢਿੱਲੋਂ, ਸਤਿੰਦਰ ਸਰਤਾਜ ਅਤੇ ਮੇਲੇ ਦੇ ਅਖੀਰਲੇ ਦਿਨ ਗਾਇਕ ਰਣਜੀਤ ਬਾਵਾ ਨੇ ਆਪਣੀ ਗਾਇਕੀ ਨਾਲ ਮੇਲੇ ਨੂੰ ਚਾਰ ਚੰਦ ਲਾ ਦਿੱਤੇ ¢ ਸਾਰਸ ਮੇਲੇ ਦੇ ਦਿਨਾਂ ਵਿਚ ਦੋ ਦਿਨ ਦਾ ਵਾਧਾ ਕਰਨ ਨਾਲ ਸਟਾਲ ਧਾਰਕਾਂ ਅਤੇ ਦਰਸ਼ਕਾਂ ਦੇ ਚਿਹਰੇ ਤੇ ਖ਼ੁਸ਼ੀ ਦਾ ਮਾਹੌਲ ਸੀ ¢ ਸਟਾਰ ਨਾਈਟ ਅਤੇ ਮੇਲਾ ਪ੍ਰਦਰਸ਼ਨ ਦੇਖਣ ਆਏ ਲੋਕਾਂ ਵਲੋਂ ਖੁੱਲੇ੍ਹ ਦਿਲ ਨਾਲ ਖ਼ਰੀਦਦਾਰੀ ਕੀਤੀ ਗਈ ¢

ਪਿਛਲੀ ਖ਼ਬਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਕੇਸ ਦਰਜ <br/> ਅਗਲੀ ਖ਼ਬਰ ਮੇਅਰ, ਸੀਨੀਅਰ ਡਿਪਟੀ ਮੇਅਰ ਨੇ ਹਾਟ ਮਿਕਸ ਪਲਾਂਟ ਦਾ ਕੀਤਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।