19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਡੀ.ਏ.ਵੀ. ਪਬਲਿਕ ਸਕੂਲ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਭੇਜੀ <br/>

ਅਜੀਤ ਡੈਸਕ 17-10-2025
ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਸੜਕ ਲੁਧਿਆਣਾ ਦੇ ਸਟੇਕ ਹੋਲਡਰਾਂ ਨੇ ਮਨੁੱਖਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਰਥਿਕ ਮਦਦ ਦਾ ਉਪਰਾਲਾ ਕਰਦਿਆਂ ਆਈ.ਏ.ਐਸ. ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਅਕਾਦਮਿਕ ਸੁਪਰਵਾਈਜ਼ਰਾਂ ਸਮੇਤ ਇੰਡੀਅਨ ਰੈੱਡਕਰਾਸ ਸੁਸਾਇਟੀ ਦੇ ਹੱਕ ਵਿਚ 8,51,000 ਦਾ ਚੈੱਕ ਸੌਂਪਿਆ | ਇਹ ਰਕਮ ਹੜ੍ਹ ਨਾਲ ਹੋਈ ਤਬਾਹੀ ਤੋਂ ਬਾਅਦ ਪੁਨਰ-ਨਿਰਮਾਣ ਅਤੇ ਰਾਹਤ ਕਾਰਜਾਂ ਲਈ ਦਿੱਤੀ ਗਈ | ਡਾ. ਭੁੱਲਰ ਨੇ ਦੱਸਿਆ ਕਿ ਇਸ ਨੇਕ ਕੰਮ ਲਈ ਸਕੂਲ ਦੇ ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਨੇ ਖੁੱਲ੍ਹੇ ਦਿਲ ਨਾਲ ਆਰਥਿਕ ਮਦਦ ਕੀਤੀ | ਉਨ੍ਹਾਂ ਨੇ ਇਸ ਮਨੁੱਖਤਾ ਭਰੇ ਜਜ਼ਬੇ ਦਾ ਸਿਹਰਾ ਆਰੀਆ ਰਤਨ ਪਦਮਸ਼੍ਰੀ ਐਵਾਰਡੀ ਡਾ. ਪੂਨਮ ਸੂਰੀ (ਪ੍ਰਧਾਨ, ਡੀ.ਏ.ਵੀ. ਸੀ.ਐਮ.ਸੀ. ਨਵੀਂ ਦਿੱਲੀ) ਦੀ ਪ੍ਰੇਰਕ ਦਿ੍ਸ਼ਟੀ ਅਤੇ ਮੁੱਲਾਂ ਨੂੰ ਦਿੱਤਾ | ਇਸ ਮੌਕੇ ਹਿਮਾਂਸ਼ੂ ਜੈਨ ਵਲੋਂ ਡੀ.ਏ.ਵੀ. ਪਰਿਵਾਰ ਦੇ ਸਮਾਜ ਪ੍ਰਤੀ ਨਿਸ਼ਕਾਮ ਸੇਵਾ ਦੇ ਜਜ਼ਬੇ ਦੀ ਪ੍ਰਸੰਸਾ ਕੀਤੀ ਅਤੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਸਕੂਲ ਪ੍ਰਬੰਧਕਾਂ ਵਲੋਂ ਕੀਤੇ ਗਏ ਆਰਥਿਕ ਯੋਗਦਾਨ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਆਰੀਆ ਕਾਲਜ ਵਲੋਂ ਯੁਵਕ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਤਿੰਨ ਨਵੇਂ ਫਾਇਰ ਟੈਂਡਰਾਂ ਨੂੰ ਦਿਖਾਈ ਹਰੀ ਝੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।