ਲੁਧਿਆਣਾ, 16 ਅਕਤੂਬਰ (ਡਾ. ਤਰਲੋਚਨ ਸਿੰਘ)- ਨਿਰਦੇਸ਼ਕ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਥਾਨਕ ਤਾਜਪੁਰ ਰੋਡ ਸਥਿਤ ਕੈਰੀਅਰ ਕਾਲਜ ਆਈ.ਟੀ.ਆਈ ਦੇ ਸਿੱਖਿਆਰਥੀਆਂ ਨੂੰ ਆਮ ਜੀਵਨ ਤੇ ਪੈਣ ਵਾਲੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਰੰਭੇ ਗਏ ਵਿਸ਼ੇਸ਼ ਅਭਿਆਨ ਤਹਿਤ ਇਕ ਵਿਸ਼ੇਸ਼ ਸਰਵੇ ਕਰਵਾਇਆ ਗਿਆ | ਇਸ ਮÏਕੇ ਕੈਰੀਅਰ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਦੱਸਿਆ ਕਿ ਸਾਊਥ ਏਸ਼ੀਆ ਸਥਿਤ ਜੈਪਾਲ ਅਬਦੁਲ ਲਤੀਫ਼ ਜਮੀਲ ਪਾਵਰਟੀ ਐਕਸ਼ਨ ਨਾਮ ਦੀ ਖੋਜ ਸੰਸਥਾ ਵਲੋਂ ਇਹ ਸਰਵੇਖਣ ਇਕ ਐਜੂਟੇਨਮੈਂਟ ਆਧਾਰਿਤ ਸਿਲੇਬਸ ਅਧੀਨ ਹੁੰਦਾ ਹੈ, ਜਿਸ ਦਾ ਮੁੱਖ ਉਦੇਸ਼ ਨਸ਼ੇ ਬਾਰੇ ਵਿਦਿਆਰਥੀਆਂ ਦੀ ਮÏਜੂਦਾ ਸੋਚ ਅਤੇ ਗ਼ਲਤ ਧਾਰਨਾਵਾਂ ਨੂੰ ਸਮਝਣਾ ਤੇ ਉਨ੍ਹਾਂ ਨੂੰ ਦੂਰ ਕਰਨਾ, ਨਸ਼ੇ ਦੀ ਲਤ ਦੇ ਮਾਨਸਿਕ, ਸਰੀਰਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਨ ਸਬੰਧੀ ਜਾਣਕਾਰੀ ਦੇਣਾ ਹੈ¢ ਟੀਮ ਵਲੋਂ ਉਚੇਚੇ ਤÏਰ ਤੇ ਨਿਯੁਕਤ ਕੀਤੀ ਗਈ ਸਰਵੇ ਇੰਚਾਰਜ ਮਨੀਸ਼ਾ ਸ਼ਰਮਾ ਵਲੋਂ 12 ਆਡੀਓਵਿਜ਼ੂਅਲ ਮੋਡੀਊਲ ਤਹਿਤ ਸਿੱਖਿਆਰਥੀਆਂ ਤੋਂ ਮੋਬਾਈਲ ਐਪ ਡਾਊਨਲੋਡ ਕਰਵਾ ਕੇ ਪ੍ਰਸ਼ਨਾਵਲੀ ਭਰਵਾ ਕੇ ਡਿਜੀਟਲ ਸਰਵੇ ਕਰਵਾਇਆ ਗਿਆ, ਜਿਸ ਦਾ ਸਿੱਧਾ ਲਿੰਕ ਖੋਜ ਸੰਸਥਾ ਦੇ ਨਵੀਂ ਦਿੱਲੀ ਦਫ਼ਤਰ ਨਾਲ ਜੁੜਿਆ ਹੋਇਆ ਸੀ | ਇਸ ਮÏਕੇ ਕਾਲਜ ਦੀ ਪਿ੍ੰ. ਅਮਰਪ੍ਰੀਤ ਕÏਰ ਅਤੇ ਇੰਸਟਰਕਟਰ ਨੇਹਾ ਬੇਦੀ ਵਲੋਂ ਇਸ ਸਰਵੇਖਣ ਲਈ ਹਰ ਤਰ੍ਹਾਂ ਦੇ ਯੋਗ ਤੇ ਸਾਰਥਿਕ ਪ੍ਰਬੰਧ ਕੀਤੇ ਹੋਏ ਸਨ |