19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਾਮੇਡੀਅਨ ਜਸਵੰਤ ਰਾਠੌਰ ਦਾ ਸ਼ੋਅ 25 ਨੂੰ ਲੁਧਿਆਣਾ ਵਿਖੇ <br/>

ਅਜੀਤ ਡੈਸਕ 20-10-2025
ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਐਮ.ਐਚ. ਵਨ 'ਤੇ ਸਾਲ 2007 'ਚ ਬਹੁਤ ਹੀ ਮਸ਼ਹੂਰ ਹੋਇਆ ਕਾਮੇਡੀ ਸ਼ੋਅ 'ਹੱਸਦੇ ਹਸਾਂਦੇ ਰਹੋ' ਵਿਚ ਕਪਿਲ ਸ਼ਰਮਾ ਨੂੰ ਹਰਾ ਕੇ ਖ਼ਿਤਾਬ ਜਿੱਤਣ ਤੋਂ ਬਾਅਦ ਕਾਮੇਡੀਅਨ ਜਸਵੰਤ ਸਿੰਘ ਰਾਠÏਰ ਦਾ ਕਾਮੇਡੀ ਸਫ਼ਰ ਸ਼ੁਰੂ ਹੋਇਆ¢ ਪੰਜਾਬੀ ਫ਼ਿਲਮਾਂ ਕੁਲਚੇ ਛੋਲੇ, ਫਰਲੋ , ਵਿਆਹ 70 ਕਿੱਲੋਮੀਟਰ ਅਤੇ 3 ਹਿੰਦੀ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਜਸਵੰਤ ਰਾਠÏਰ ਨੇ ਦੱਸਿਆ ਕਿ ਉਹ ਪੂਰੀ ਦੁਨੀਆ ਵਿਚ ਹੁਣ ਤੱਕ ਤਕਰੀਬਨ 1500 ਕਾਮੇਡੀ ਸ਼ੋਅ ਕਰ ਚੁੱਕੇ ਹਨ¢ ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਦੋਹਰੇ ਮਤਲਬ ਵਾਲੀ ਕਾਮੇਡੀ ਨਹੀਂ ਕਰਦੇ ਅਤੇ ਸਟੈਂਡ ਅੱਪ ਵਿਚ ਵੀ ਉਹ ਪਰਿਵਾਰਕ ਕਾਮੇਡੀ ਹੀ ਕਰਦੇ ਹਨ¢ ਜਸਵੰਤ ਰਾਠÏਰ ਨੇ ਦੱਸਿਆ ਕਿ ਉਹ ਲਾਫਟਰ ਚੈਲੇਂਜ 4 ਵਿਚ ਫ਼ਿਲਮੀ ਅਦਾਕਾਰ ਸੁਨੀਲ ਸ਼ੈਟੀ ਦੀ ਨਕਲ ਕਰਨ ਕਰਕੇ ਸੁਨੀਲ ਸ਼ੈਟੀ ਦੇ ਨਾਂ ਨਾਲ ਹੀ ਮਸ਼ਹੂਰ ਹੋਏ ਸਨ ¢ ਜਸਵੰਤ ਰਾਠÏਰ ਨੇ ਦੱਸਿਆ ਕਿ ਹੁਣ ਸਮੇਂ ਦੇ ਦÏਰ ਨਾਲ ਉਹ ਵੀ ਸਟੈਂਡ ਅੱਪ ਕਾਮੇਡੀ ਵੱਲ ਹੋ ਤੁਰੇ ਹਨ ¢ ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਸ਼ਾਮ 6.00 ਵਜੇ ਸਾਊਥ ਸਿਟੀ ਸਥਿਤ ਮਸਤਾਨੀ ਸਟੂਡੀਓ ਵਿਖੇ ਉਨ੍ਹਾਂ ਦਾ ਕਾਮੇਡੀ ਸ਼ੋਅ ਹੋ ਰਿਹਾ ਹੈ |

ਪਿਛਲੀ ਖ਼ਬਰ ਗੋਲਡ ਮੈਡਲਿਸਟ ਅਤੇ ਸਟੇਟ ਐਵਾਰਡੀ ਚੀਮਾ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।