26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮਹਾਨਗਰ 'ਚ ਦੋ ਦਿਨ ਮਨਾਇਆ ਦੀਵਾਲੀ ਦਾ ਤਿਉਹਾਰ <br/>

ਅਜੀਤ ਡੈਸਕ 22-10-2025

ਲੁਧਿਆਣਾ, 21 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮਨਾਉਣ ਨੰੂ ਲੈ ਕੇੇ ਸ਼ਹਿਰਵਾਸੀਆਂ ਵਿਚ ਅਜੀਬ ਭੰਬਲਭੂਸੇ ਵਾਲਾ ਮਾਹੌਲ ਰਿਹਾ, ਜਿਸ ਕਰਕੇ ਕੁੱਝ ਲੋਕਾਂ ਵਲੋਂ ਦੀਵਾਲੀ ਸੋਮਵਾਰ ਨੂੰ ਅਤੇ ਕੁੱਝ ਵਲੋਂ ਮੰਗਲਵਾਰ ਨੂੰ ਆਪਣੇ-ਆਪਣੇ ਘਰਾਂ ਅਤੇ ਸ਼ਹਿਰ ਦੇ ਮੰਦਰਾਂ ਵਿਚ ਪੂਜਾ ਕਰਕੇ ਮਲਾਈ ਗਈ | ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚੌੜਾ ਬਾਜ਼ਾਰ, ਮਾਡਲ ਟਾਊਨ, ਸਿਵਲ ਲਾਈਨ, ਘੁਮਾਰ ਮੰਡੀ ਆਦਿ 'ਚ ਦੋਵੇਂ ਦਿਨ ਲੋਕਾਂ ਵਲੋਂ ਖ਼ਰੀਦਦਾਰੀ ਕੀਤੀ ਗਈ ਤੇ ਦੋਵੇਂ ਦਿਨ ਸ਼ਹਿਰ 'ਚ ਰਾਤ ਨੰੂ ਪਟਾਕਿਆਂ ਦੀਆਂ ਆਵਾਜ਼ਾਂ ਵੀ ਗੂੰਜਦੀਆਂ ਰਹੀਆਂ | ਬਾਜ਼ਾਰਾਂ ਵਿਚ ਖ਼ਰੀਦਦਾਰਾਂ ਦੀ ਭੀੜ ਵੀ ਬੀਤੇ ਸੋਮਵਾਰ ਦੀ ਤਰ੍ਹਾਂ ਹੀ ਦੇਖਣ ਨੂੰ ਮਿਲੀ ਅਤੇ ਸ਼ਹਿਰ 'ਚ ਲੱਗੀਆਂ ਪਟਾਕਾ ਮਾਰਕੀਟਾਂ ਵਿਚ ਮੰਗਲਵਾਰ ਨੰੂ ਵੀ ਲੋਕਾਂ ਵਲੋਂ ਪਟਾਕੇ ਖ਼ਰੀਦੇ ਗਏ | ਦੀਵਾਲੀ ਨੰੂ ਲੈ ਕੇ ਕੁੱਝ ਸ਼ਹਿਰਵਾਸੀਆਂ ਵਲੋਂ ਸੋਮਵਾਰ ਨੰੂ ਲਕਸ਼ਮੀ ਪੂਜਾ ਤੇ ਘਰਾਂ ਦੀ ਸਜਾਵਟ ਕੀਤੀ ਗਈ, ਜਦਕਿ ਕਈਆਂ ਵਲੋਂ ਮੰਗਲਵਾਰ ਰਾਤ ਨੰੂ ਲਕਸ਼ਮੀ ਪੂਜਾ ਕੀਤੀ ਤੇ ਘਰਾਂ ਦੀ ਸਜਾਵਟ ਕੀਤੀ ਦੇਖਣ ਨੂੰ ਮਿਲੀ | ਇਸੇ ਤਰ੍ਹਾਂ ਕਈ ਮੰਦਰਾਂ ਵਿਚ ਵੀ ਬੀਤੇ ਸੋਮਵਾਰ ਨੰੂ ਪੂਜਾ ਕੀਤੀ ਗਈ ਤੇ ਕਈ ਮੰਦਿਰਾਂ ਵਿਚ ਮੰਗਲਵਾਰ ਨੰੂ ਵੀ ਪੂਜਾ ਕੀਤੀ ਗਈ, ਪਰ ਸ਼ਹਿਰ ਦੇ ਗੁਰਦੁਆਰਿਆਂ ਵਿਚ ਮੰਗਲਵਾਰ ਨੰੂ ਹੀ ਦੀਵਾਲੀ ਦੀਆਂ ਅਰਦਾਸਾਂ ਹੋਈਆਂ ਅਤੇ ਸੰਗਤਾਂ ਵਲੋਂ ਦੀਵੇ, ਮੋਮਬਤੀਆਂ ਜਗਾਈਆਂ ਗਈਆਂ ਤੇ ਰਾਤ ਨੰੂ ਵਿਸ਼ੇਸ਼ ਕੀਰਤਨ ਸਮਾਗਮਾਂ ਦਾ ਵੀ ਆਨੰਦ ਮਾ ਣਿਆ | ਕੁੱਝ ਦੁਕਾਨਦਾਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਦਾ ਰੁਝਾਨ ਦੋ ਦਿਨਾਂ 'ਚ ਤਿਉਹਾਰ ਦੇ ਵੰਡ ਜਾਣ ਕਰਕੇ ਵਿੱਕਰੀ ਪ੍ਰਭਾਵਿਤ ਰਹੀ ਅਤੇ ਦੁਕਾਨਦਾਰਾਂ ਵਲੋਂ ਮੰਗਲਵਾਰ ਨੂੰ ਵੀ ਆਪਣੀਆਂ ਦੁਕਾਨਾਂ ਸਜਾਈਆਂ ਗਈਆਂ, ਪਰ ਉਨ੍ਹਾਂ ਅਨੁਸਾਰ ਮੰਗਲਵਾਰ ਨੰੂ ਸੋਮਵਾਰ ਦੇ ਮੁਕਾਬਲੇ ਗਾਹਕਾਂ ਦੀ ਗਿਣਤੀ ਘੱਟ ਰਹੀ | ਦੀਵਾਲੀ ਤਿਉਹਾਰ ਦੇ ਦੋ ਦਿਨਾਂ 'ਚ ਵੰਡੇ ਜਾਣ ਕਰਕੇ ਲੋਕਾਂ ਵਿਸ਼ੇਸ਼ ਕਰ ਸਨਅੱਤਕਾਰਾਂ/ਕਾਰਖਾਨੇਦਾਰਾਂ 'ਚ ਵੀ ਵਿਸ਼ਵਕਰਮਾ ਦਿਵਸ ਨੰੂ ਲੈਕੇ ਵੀ ਦੁਬਿਧਾ ਦੀ ਸਥਿਤੀ ਬਣੀ ਰਹੀ | ਕਈ ਉਦਯੋਗਿਕ ਇਕਾਈਆਂ, ਮਸ਼ੀਨਰੀ ਵਰਕਸ਼ਾਪਾਂ, ਗੈਰਿਜਾਂ ਤੇ ਛੋਟੇ-ਵੱਡੇ ਫ਼ੈਕਟਰੀ ਇਲਾਕਿਆਂ ਵਿਚ ਮੰਗਲਵਾਰ ਨੰੂ ਪੂਜਾ ਕੀਤੀ ਗਈ, ਜਦਕਿ ਕਈ ਉਦਯੋਗਿਕ ਇਲਾਕਿਆਂ ਵਿਚ ਅੱਜ ਬੁੱਧਵਾਰ ਨੰੂ ਵਿਸ਼ਵਕਰਮਾ ਪੂਜਾ ਕੀਤੀ ਜਾਵੇਗੀ | ਸ਼ਹਿਰ ਵਿਚ ਦੋ ਦਿਨ ਤਕ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮਨਾਏ ਜਾਣ ਕਾਰਨ ਇਕ ਪਾਸੇ ਤਿਉਹਾਰਾਂ ਦੀ ਚਮਕ ਤਾਂ ਰਹੀ, ਪਰ ਦੂਜੇ ਪਾਸੇ ਲੋਕਾਂ ਵਿਚ ਭੰਬਲਭੂਸੇ ਅਤੇ ਉਲਝਣ ਵੀ ਸਾਫ਼ ਦਿਖਾਈ ਦਿੱਤੀ |

ਪਿਛਲੀ ਖ਼ਬਰ ਸ਼ੱਕੀ ਹਾਲਾਤ 'ਚ ਨÏਜਵਾਨ ਦੀ ਮÏਤ ਅਗਲੀ ਖ਼ਬਰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।