17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਮੌਕੇ ਸ਼ਹਿਰ 'ਚ ਅੱਗ ਲੱਗਣ ਦੇ 90 ਮਾਮਲੇ ਆਏ ਸਾਹਮਣੇ <br/>

ਅਜੀਤ ਡੈਸਕ 23-10-2025
ਲੁਧਿਆਣਾ, 22 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਦੀਵਾਲੀ ਦੇ ਮੌਕੇ ਮਹਾਂਨਗਰ ਵਿਚ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੇ ਲਗਭਗ 90 ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਵਿਚੋਂ 10 ਮਾਮਲਿਆਂ ਵਿਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ | ਜਦਕਿ ਹੋਰ ਮਾਮਲੇ ਕੂੜਾ, ਘਾਹ ਫੂਸ ਤੇ ਕੁਦਰਤੀ ਕਾਰਨਾਂ ਨਾਲ ਜੁੜੇ ਹੋਏ ਹਨ | ਅੱਗ ਬੁਝਾਉਣ ਦੌਰਾਨ ਫਾਇਰ ਬਿ੍ਗੇਡ ਕਰਮੀਂ ਵੀ ਝੁਲਸੇ, ਜਿਨ੍ਹਾਂ ਵਿਚ ਗੁਰਤੇਜ ਸਿੰਘ ਤੇ ਲੀਡਿੰਗ ਫਾਇਰਮੈਨ ਵਿਜੇ ਕੁਮਾਰ ਸ਼ਾਮਿਲ ਹਨ | ਅਧਿਕਾਰੀਆਂ ਮੁਤਾਬਿਕ ਕੁੱਝ ਥਾਵਾਂ 'ਤੇ ਬਾਰੂਦੀ ਸਮੱਗਰੀ (ਪਟਾਕਿਆਂ) ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਰਕੇ ਨੁਕਸਾਨ ਹੋਰ ਵਧ ਗਿਆ | ਫਾਇਰ ਬਿ੍ਗੇਡ ਕੰਟਰੋਲ ਰੂਮ ਅਧਿਕਾਰੀਆਂ ਅਨੁਸਾਰ ਰਾਤ 8.00 ਵਜੇ ਤੋਂ ਸਵੇਰੇ 4.00 ਵਜੇ ਤੱਕ ਲਗਾਤਾਰ ਕਾਲਾਂ ਆਉਂਦਿਆਂ ਰਹੀਆਂ ਅਤੇ ਫਾਇਰ ਟੀਮਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ 'ਚ ਦੌੜਨਾ ਪਿਆ | ਅੱਗ ਲੱਗਣ ਦੇ ਵੱਡੇ ਮਾਮਲਿਆਂ ਵਿਚ ਵਾਜੜਾ ਪਿੰਡ ਵਿਖੇ ਮਹਾ ਫੈਬਰਿਕ ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਕੱਪੜਾ ਤੇ ਮਸ਼ੀਨਰੀ ਸੜ ਗਏ | ਕੋਟ ਮੰਗਲ ਸਿੰਘ ਨਗਰ ਦੀ ਇਕ ਗਾਰਮੈਂਟ ਫ਼ੈਕਟਰੀ 'ਚ ਅੱਗ ਲੱਗਣ ਕਾਰਨ ਰਾਅ ਮੈਟੀਰੀਅਲ ਸੜ ਗਿਆ | ਮੋਤੀ ਨਗਰ ਵਿਚ ਹੌਜ਼ਰੀ ਫ਼ੈਕਟਰੀ 'ਚ ਅੱਗ ਗਈ, ਜਿੱਥੇ ਕੱਪੜਾ ਸੜਕੇ ਸੁਆਹ ਹੋ ਗਿਆ | ਮੰਨਾ ਸਿੰਘ ਨਗਰ ਵਿਖੇ ਹੌਜ਼ਰੀ ਫ਼ੈਕਟਰੀ ਨੰੂ ਅੱਗ ਲੱਗਣ ਕਾਰਨ ਕੱਪੜਾ ਸੜਕੇ ਸੁਆਹ ਹੋ ਗਿਆ | ਸਮਰਾਲਾ ਚੌਕ ਨੇੜੇ ਕਬਾੜ ਦੇ ਗੋਦਾਮ 'ਚ ਅੱਗ ਲੱਗ ਗਈ ਤੇ ਭਾਰੀ ਨੁਕਸਾਨ ਹੋ ਗਿਆ ਤੇ ਨਜ਼ਦੀਕੀ ਮਕਾਨਾਂ ਨੰੂ ਵੀ ਖ਼ਤਰਾ ਪੈਦਾ ਹੋ ਗਿਆ | ਵੱਡੀ ਮੁੰਡੀਆਂ ਵਿਖੇ ਸਥਿਤ ਸਰਕਾਰੀ ਸਕੂਲ ਦੇ ਨੇੜੇ ਹੌਜ਼ਰੀ ਫ਼ੈਕਟਰੀ ਨੰੂ ਅੱਗ ਲੱਗ ਗਈ ਤੇ ਕੱਪੜਾ ਸੜ ਕੇ ਸੁਆਹ ਹੋ ਗਿਆ | ਇਸੇ ਤਰ੍ਹਾਂ ਹੋਰ ਥਾਵਾਂ 'ਤੇ ਵੀ ਵੱਡੀ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ | ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਅੱਗ ਬੁਝਾਉਣ ਦੇ ਕੰਮ ਵਿਚ 200 ਦੇ ਕਰੀਬ ਫਾਇਰ ਬਿ੍ਗੇਡ ਦੀਆਂ ਪਾਣੀ ਵਾਲਿਆਂ ਗੱਡੀਆਂ ਸ਼ਾਮਿਲ ਹੋਇਆ, ਜਿਨ੍ਹਾਂ ਨੇ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਪਰ ਖ਼ੁਸ਼ਕਿਸਮਤੀ ਰਹੀ ਮਾਲੀ ਨੁਕਸਾਨ ਤਾਂ ਜ਼ਰੂਰ ਭਾਰੀ ਹੋਇਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਜ਼ਿਆਦਾਤਰ ਅੱਗ ਪਟਾਕਿਆਂ ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀਆਂ ਤੇ ਕਈ ਥਾਵਾਂ 'ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਹੋਣ ਦੇ ਸਬੂਤ ਵੀ ਮਿਲੇ ਹਨ |

ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ <br/> ਅਗਲੀ ਖ਼ਬਰ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਹਥਿਆਰਾਂ ਸਮੇਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।