23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਹਾਰਡੀਜ਼ ਵਰਲਡ ਕੋਲ ਚਲਦੇ ਟਰੱਕ 'ਚ ਅਚਾਨਕ ਲੱਗੀ ਅੱਗ <br/>

ਅਜੀਤ ਡੈਸਕ 24-10-2025
ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਲਾਡੋਵਾਲ ਨੇੜੇ ਹਾਰਡੀਜ਼ ਵਰਲਡ ਕੋਲ ਅੱਜ ਸਵੇਰੇ ਇਕ ਚੱਲਦੇ ਟਰੱਕ ਨੰੂ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ | ਘਟਨਾ ਸਵੇਰੇ ਲਗਭਗ ਪੰਜ ਵਜੇ ਦੇ ਕਰੀਬ ਦੀ ਹੈ | ਜਦੋਂ ਟਰੱਕ ਲੁਧਿਆਣਾ ਵੱਲ ਆ ਰਿਹਾ ਸੀ | ਅਚਾਨਕ ਟਰੱਕ ਦੇ ਇੰਜਣ ਹਿੱਸੇ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤੇ ਕੁਝ ਹੀ ਸਮੇਂ 'ਚ ਟਰੱਕ ਅੱਗ ਦੀ ਲਪੇਟ ਵਿਚ ਆ ਗਿਆ | ਖੁਸ਼ਕਿਸਮਤੀ ਨਾਲ ਟਰੱਕ ਡਰਾਈਵਰ ਤੇ ਉਸਦਾ ਸਾਥੀ ਸਮੇਂ ਸਿਰ ਬਾਹਰ ਕੁੱਦ ਗਏ, ਜਿਸ ਨਾਲ ਵੱਡਾ ਹਾਦਸਾ ਟਲ ਗਿਆ | ਮੌਕੇ 'ਤੇ ਫਾਇਰ ਬਿ੍ਗੇਡ ਦਾ ਅਮਲਾ ਪਹੁੰਚਿਆ ਤੇ ਉਸ ਵਲੋਂ ਅੱਗ 'ਤੇ ਕਾਬੂ ਪਾ ਗਿਆ | ਅੱਗ ਕਾਰਨ ਟਰੱਕ ਵਿਚ ਲੱਦੇ ਪਟੇ ਕੱਟਣ ਵਾਲੇ ਟੋਕੇ ਸੜ ਗਏ ਤੇ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ | ਫਾਇਰ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ | ਪਰ ਇਲੈਕਟ੍ਰੋਨਿਕ ਸ਼ਾਰਟ ਸਰਕਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਘਟਨਾ ਕਾਰਨ ਕੁੱਝ ਸਮੇਂ ਜਲੰਧਰ ਬਾਈਪਾਸ ਹਾਈਵੇ 'ਤੇ ਆਵਾਜਾਈ ਪ੍ਰਭਾਵਿਤ ਰਹੀ, ਜਿਸ ਤੋਂ ਬਾਅਦ ਟਰੱਕ ਨੰੂ ਸਾਈਡ 'ਤੇ ਕਰਕੇ ਟ੍ਰੈਫਿਕ ਦੁਬਾਰਾ ਸੁਚਾਰੂ ਕੀਤਾ ਗਿਆ |

ਪਿਛਲੀ ਖ਼ਬਰ ਲੁਧਿਆਣਾ ਦੀਆਂ ਟੁੱਟੀਆਂ ਸੜਕਾਂ 'ਤੇ ਰਾਜ ਮਨੁੱਖੀ ਅਧਿਕਾਰ ਆਯੋਗ ਸਖ਼ਤ <br/> ਅਗਲੀ ਖ਼ਬਰ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਹੜਤਾਲ 29ਵੇਂ ਦਿਨ ਵਿਚ ਦਾਖਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।