23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਰਕਾਰੀ ਆਈ.ਟੀ.ਆਈ. ਲੁਧਿਆਣਾ 'ਚ ਇੰਸਟਰਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ਅਜੀਤ ਡੈਸਕ 24-10-2025
ਲੁਧਿਆਣਾ, 23 ਅਕਤੂਬਰ (ਡਾ. ਤਰਲੋਚਨ ਸਿੰਘ)-ਸਰਕਾਰੀ ਆਈ.ਟੀ.ਆਈ., ਲੁਧਿਆਣਾ ਵਿਚ ਅਰਜ਼ੀਆਂ ਮੰਗੀਆਂ ਗਈਆਂ ਹਨ ਜਿੱਥੇ ਸੈਸ਼ਨ 2025-26 ਤਹਿਤ ਗੈੱਸਟ ਫੈਕਲਟੀ ਠੇਕੇ ਦੇ ਆਧਾਰ 'ਤੇ ਇੰਸਟਰਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ¢ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕÏਰ ਨੇ ਦੱਸਿਆ ਕਿ ਨਿਰੋਲ ਆਰਜ਼ੀ ਅਸਾਮੀਆਂ ਤਹਿਤ ਵੱਖ-ਵੱਖ ਟਰੇਡਾਂ ਲਈ ਸਰਕਾਰੀ ਆਈ.ਟੀ.ਆਈ., ਲੁਧਿਆਣਾ ਵਿਚ ਇੰਸਟਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ¢ ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਟਰੇਡਾਂ ਵਿਚ ਰੈਫਰਿਜਰੇਟਰ, ਏਅਰ ਕੰਡੀਸ਼ਨਰ, ਫਿਟਰ, ਮਸ਼ੀਨਿਸਟ, ਟਰਨਰ, ਡਰਾਫਟਸਮੈਨ ਮਕੈਨੀਕਲ, ਡਰਾਫਟਸਮੈਨ ਸਿਵਲ, ਇਲੈਕਟਰੀਸ਼ਨ, ਵਾਇਰਮੈਨ, ਪਲੰਬਰ, ਵੁੱਡ ਵਰਕ ਟੈਕਨੀਸ਼ੀਅਨ, ਇਲੈਕਟ੍ਰੋਨਿਕਸ ਮਕੈਨਿਕ, ਡਰੋਨ ਟੈਕਨੀਸ਼ੀਅਨ, ਇੰਡਸਟਰੀਅਲ ਰੋਬੋਟਿਕ ਅਤੇ ਡਿਜੀਟਲ ਮੈਨੂਫੈਕਚਰਿੰਗ ਟੈਕਨੀਸ਼ੀਅਨ, ਐਡੀਟਿਵ ਮੈਨੰੂਫੈਕਟਰਿੰਗ 3-ਡੀ ਪਿ੍ੰਟਿੰਗ ਟੈਕਨੀਸ਼ੀਅਨ, ਟੂਲ ਐਂਡ ਡਾਈ ਮੇਕਰ, ਸੀ.ਐਨ.ਸੀ. ਮਸ਼ੀਨਿੰਗ, ਮੋਟਰ ਮਕੈਨਿਕ ਵਹੀਕਲ, ਮਕੈਨਿਕ ਇਲੈਕਟ੍ਰੀਕਲ ਵਹੀਕਲ, ਮਕੈਨਿਕ ਆਟੋ ਬਾਡੀ ਰਿਪੇਅਰ, ਮਕੈਨਿਕ ਆਟੋ ਬਾਡੀ ਪੇਂਟਰ ਸ਼ਾਮਿਲ ਹਨ¢ ਉਨ੍ਹਾਂ ਕਿਹਾ ਕਿ ਯੋਗ ਪ੍ਰਾਰਥੀਆਂ ਵਲੋਂ ਅਰਜ਼ੀਆਂ 31 ਅਕਤੂਬਰ ਤੱਕ ਦਸਤੀ/ਰਜਿਸਟਰਡ ਡਾਕ ਰਾਹੀਂ ਸੰਸਥਾ ਵਿਖੇ ਭੇਜੀਆਂ ਜਾ ਸਕਦੀਆਂ ਹਨ ¢ ਸਰਕਾਰੀ ਆਈ.ਟੀ.ਆਈ., ਗਿੱਲ ਰੋਡ, ਲੁਧਿਆਣਾ ਵਿਖੇ ਇੰਟਰਵਿਊ ਦੀ ਮਿਤੀ 3 ਨਵੰਬਰ ਨਿਰਧਾਰਿਤ ਕੀਤੀ ਗਈ ਹੈ ਜਿੱਥੇ ਅਸਲ ਦਸਤਾਵੇਜ਼ ਤੇ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ ¢ ਉਨ੍ਹਾਂ ਦੱਸਿਆ ਕਿ ਇੰਸਟਰਕਟਰਾਂ ਦੀ ਨਿਯੁਕਤੀ ਤੋਂ ਬਾਅਦ ਮਾਨ ਭੇਟਾ ਫਿਕਸ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ¢

ਪਿਛਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ (ਬਾਬਾ ਸੱਜਣ ਦਾ ਖੂਹ) ਵਿਖੇ ਸਮਾਗਮ <br/> ਅਗਲੀ ਖ਼ਬਰ ਜਬਰ ਜਨਾਹ ਦੀ ਸ਼ਿਕਾਰ ਲੜਕੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।