ਲੁਧਿਆਣਾ, 23 ਅਕਤੂਬਰ (ਜਤਿੰਦਰ ਭੰਬੀ)-ਸਮਾਲ ਸਕੇਲ ਮੈਨੂੰਫੈਕਚਰਿੰਗ ਐਸੋਸੀਏਸ਼ਨ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਜਨਤਾ ਨਗਰ ਵਿਖੇ ਉਤਸ਼ਾਹਪੂਰਵਕ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ, ਚਰਨਜੀਤ ਸਿੰਘ ਵਿਸ਼ਵਕਰਮਾ, ਸਵਿੰਦਰ ਸਿੰਘ ਹੂੰਝਣ, ਅਮਰੀਕ ਸਿੰਘ ਘੜਿਆਲ, ਵਰੁਣ ਕਪੂਰ, ਹਰਜੀਤ ਸਿੰਘ ਠੁਕਰਾਲ, ਪਵਨ ਕੁਮਾਰ ਢੰਡ, ਇੰਦਰਜੀਤ ਸਿੰਘ, ਗਗਨ ਸਰਮਾ, ਹਰਜੀਤ ਸਿੰਘ ਪਨੇਸਰ, ਮਨਜੀਤ ਸਿੰਘ ਦਿਓਲ, ਦਿਨੇਸ਼ ਗੋਗੀਆ, ਚਰਨਜੀਤ ਸਿੰਘ, ਅਸ਼ੋਕ ਪੱਬੀ ਆਦਿ ਵੀ ਮੌਜੂਦ ਰਹੇ | ਉਕਤ ਆਗੂਆਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਇਨਸਾਨ ਨੂੰ ਆਪਣੀ ਜੀਵਿਕਾ ਕਮਾਉਣ ਦੇ ਯੋਗ ਬਣਾਉਂਦੇ ਹੋਏ ਵੱਖ-ਵੱਖ ਸੰਦਾਂ ਦੀ ਕਾਢ ਕੱਢੀ | ਇਹ ਬਾਬਾ ਵਿਸ਼ਵਕਰਮਾ ਦੀ ਹੀ ਦੇਣ ਹੈ ਕਿ ਪੜ੍ਹਾਈ-ਲਿਖਾਈ ਪੱਖੋਂ ਕਮਜ਼ੋਰ ਲੋਕ ਵੀ ਵੱਖ-ਵੱਖ ਕੰਮਾਂ ਰਾਹੀਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਚੰਗੇ ਢੰਗ ਨਾਲ ਕਰਦੇ ਹਨ |