ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਸਿੱਖ ਮਿਸ਼ਨਰੀ ਪਬਲਿਕ ਸਕੂਲ, ਸਲੇਮ ਟਾਬਰੀ ਵਿਖੇ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਦੀ ਰਚਨਾਤਮਕਤਾ ਨੰੂ ਉਭਾਰਨਾ ਤੇ ਭਾਰਤੀ ਸੰਸਕ੍ਰਤੀ ਨਾਲ ਉਨ੍ਹਾਂ ਦੀ ਜਾਣ ਪਛਾਣ ਕਰਵਾਉਣਾ ਸੀ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਰੰਗ ਬਿਰੰਗੀਆਂ ਰੰਗੋਲੀਆਂ ਬਣਾਈਆਂ | ਇਸ ਮੁਕਾਬਲੇ ਵਿਚ ਸਕੂਲ ਦੇ ਛੇਵੀਂ ਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ ਨੰੂੰੂ ਦੋ ਗਰੁੱਪਾਂ ਵਿਚ ਵੰਡਿਆ ਗਿਆ | ਪਹਿਲੇ ਸਥਾਨ 'ਤੇ ਤਰਨਵੀਰ ਸਿੰਘ, ਦੂਜੇ ਸਥਾਨ 'ਤੇ ਜਸ਼ਨਪ੍ਰੀਤ ਸਿੰਘ ਤੇ ਤੀਜੇ ਸਥਾਨ 'ਤੇ ਗੁਰਜੋਤ ਸਿੰਘ ਆਏ | ਦੂਜੇ ਗਰੁੱਪ 'ਚ ਪਹਿਲੇ ਸਥਾਨ 'ਤੇ ਏਕਮਪ੍ਰੀਤ ਕੌਰ, ਦੂਜੇ ਸਥਾਨ 'ਤੇ ਨੂਰ, ਤੀਜੇ ਸਥਾਨ 'ਤੇ ਭਾਵਨਾ ਆਈਆਂ | ਮੁਕਾਬਲੇ ਵਿਚ ਜੱਜ ਦੀ ਭੂਮਿਕਾ ਨਿਸ਼ਾ ਗਾਬਾ ਕਵਾਤਰਾ, ਕਮਲਜੀਤ ਕੌਰ, ਸੰਦੀਪ ਕੌਰ ਵਲੋ ਨਿਭਾਈ ਗਈ | ਸਕੂਲ ਦੇ ਡਾਇਰੈਕਟਰ ਰਣਜੀਤ ਸਿੰਘ ਤੇ ਪਿ੍ੰਸੀਪਲ ਪਰਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੰੂ ਇਨਾਮ ਵੰਡੇ |