17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵੈਟਰਨਰੀ ਯੂਨੀਵਰਸਿਟੀ ਨੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਨਾਲ ਕੀਤਾ ਇਕਰਾਰਨਾਮਾ <br/>

ਅਜੀਤ ਡੈਸਕ 07-11-2025
ਲੁਧਿਆਣਾ, 6 ਨਵੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਪ੍ਰਾ. ਲਿਮ. ਨਾਲ ਸਾਂਝੇ ਤÏਰ 'ਤੇ ਖੋਜ ਕਰਨ ਸੰਬੰਧੀ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ¢ ਇਸ ਸਮਝÏਤੇ ਤਹਿਤ 'ਹੋਲਸੀਟੀਅਨ-ਫ਼ਰੇਜ਼ੀਅਨ ਦੋਗਲੀ ਨਸਲ ਦੀਆਂ ਗਾਵਾਂ ਦੇ ਦੁੱਧ ਵਿਚ ਪਾਏ ਜਾਂਦੇ ਤੱਤਾਂ ਸੰਬੰਧੀ ਖ਼ੁਰਾਕ ਦੇ ਪ੍ਰਭਾਵ' ਬਾਰੇ ਖੋਜ ਕੀਤੀ ਜਾਵੇਗੀ¢ ਇਸ ਸਮਝÏਤੇ 'ਤੇ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਅਤੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਦੇ ਵਪਾਰ ਨਿਰਦੇਸ਼ਕ ਡਾ. ਤਰੁਣ ਪਾਲ ਨੇ ਦਸਤਖ਼ਤ ਕੀਤੇ ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਸੰਤੁਲਿਤ ਪÏਸ਼ਟਿਕ ਖ਼ੁਰਾਕ ਡੇਅਰੀ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਦੇ ਨਾਲ ਗੁਣਵੱਤਾ ਬਿਹਤਰ ਕਰਨ ਅਤੇ ਪਸ਼ੂ ਸਿਹਤ ਲਈ ਬਹੁਤ ਲੋੜੀਂਦੀ ਹੈ ¢ ਡਾ. ਤਰੁਣ ਪਾਲ ਨੇ ਕਿਹਾ ਕਿ ਸਾਡਾ ਅਦਾਰਾ ਪਸ਼ੂ-ਧਨ ਖੇਤਰ ਵਿਚ ਵਿਗਿਆਨਕ ਲੀਹਾਂ 'ਤੇ ਤਿਆਰ ਉਤਮ ਉਤਪਾਦ ਦੇ ਕੇ ਪਸ਼ੂ-ਧਨ ਸਿਹਤ ਅਤੇ ਇਸ ਖੇਤਰ ਦਾ ਉਤਪਾਦਨ ਵਧਾਉਣ ਲਈ ਵਚਨਬੱਧ ਹੈ | ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਦੋਨਾਂ ਧਿਰਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਜਿਹੇ ਸਹਿਯੋਗ ਨਾਲ ਅਸੀਂ ਖ਼ੁਰਾਕ ਸੰਬੰਧੀ ਢੁੱਕਵੀਆਂ ਖੋਜਾਂ ਕਰਕੇ ਪਸ਼ੂ ਪਾਲਕਾਂ ਦੇ ਹਿਤ ਵਿਚ ਬਹੁਤ ਕੁੱਝ ਨਵਾਂ ਕਰ ਸਕਦੇ ਹਾਂ¢

ਪਿਛਲੀ ਖ਼ਬਰ ਗੀਤਾਂਜਲੀ ਸਕੂਲ ਬਸੰਤ ਸਿਟੀ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਗਿਆਨ ਅੰਜਨ ਅਕਾਦਮੀ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।