17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਕੁੜੀਆਂ ਨੇ ਐਲ.ਐਸ.ਐਸ.ਸੀ ਵਾਲੀਬਾਲ ਟੂਰਨਾਮੈਂਟ 'ਚ ਮਾਰੀ ਬਾਜ਼ੀ <br/>

ਅਜੀਤ ਡੈਸਕ 07-11-2025
ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਅੰਡਰ 19 ਕੁੜੀਆਂ ਨੇ ਬਲਾਸਮ ਕਾਨਵੈਂਟ ਸਕੂਲ, ਜਗਰਾਉਂ ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਵਾਲੀਬਾਲ ਟੂਰਨਾਮੈਂਟ ਵਿਚ ਜੇਤੂ ਖਿਤਾਬ ਜਿੱਤਦੇ ਹੋਏ ਆਪਣਾ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਮੁਕਾਬਲੇ 'ਚ ਕੁਲ 14 ਟੀਮਾਂ ਨੇ ਭਾਗ ਲਿਆ | ਸਕੂਲ ਦੀ ਜੇਤੂ ਵਾਲੀਬਾਲ ਟੀਮ ਵਿਚ ਏਾਜਲ, ਅਰਵਿੰਦਰ ਕੌਰ, ਮਨਕਿਰਨ ਕੌਰ, ਜਸਮੀਤ ਕੌਰ, ਪ੍ਰਾਚੀ, ਸਿ੍ਸ਼ਟੀ, ਜੀਆ, ਪ੍ਰਾਨਿਆ, ਸੇਜਲ, ਸੋਨਮ, ਖੁਸ਼ੀ, ਪ੍ਰਾਚੀ ਸ਼ਾਮਿਲ ਹਨ | ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਜੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਤੇ ਪਿ੍ੰਸੀਪਲ ਅਨਿਲ ਸ਼ਰਮਾ ਨੇ ਜੇਤੂ ਖਿਡਾਰਨਾਂ ਨੰੂ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਤਿੰਨ ਦਿਨਾ ਸੱਭਿਆਚਾਰਕ ਸਮਾਗਮ ''ਇਕਟੋਪੀਆU ਸ਼ੁਰੂ <br/> ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।