ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਵਿਦਿਆਰਥੀਆਂ ਡੀ.ਏ.ਵੀ. ਪਬਲਿਕ ਸਕੂਲ, ਬੀ.ਆਰ.ਐਸ. ਨਗਰ ਵਿਖੇ ਕਰਵਾਏ ਨੈਸ਼ਨਲ ਯੂਥ ਪਾਰਲੀਮੈਂਟ 'ਚ ਭਾਗ ਲਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀ ਅਰਮਾਨ ਸ਼ਰਮਾ ਨੇ ਕਮੇਟੀ ਪੈੱ੍ਰਸ ਇਨਫੋਰੋਮੇਸ਼ਨ ਬਿਊਰੋ ਵਿਚ ਹਾਈਐਸਟ ਕਮੈਂਡੇਸ਼ਨ ਅਵਾਰਡ ਹਾਸਲ ਕੀਤਾ, ਜਦਕਿ ਗੁਰਲੀਨ ਕੌਰ ਨੇ ਕਮੇਟੀ ਨੀਤੀ ਆਯੋਗ ਵਿਚ ਸਪੈਸ਼ਲ ਮੈਨਸ਼ਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਦਰਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ ਨੰੂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ |