ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਨੰੂ ਵੱਡੀ ਮਜ਼ਬੂਤੀ ਮਿਲੀ, ਜਦੋਂ 2014 ਦੀ ਲੁਧਿਆਣਾ ਲੋਕ ਸਭਾ ਚੋਣ ਲੜ ਚੁੱਕੇ ਰਾਜੀਵ ਕਾਲੜਾ ਤੇ ਉਨ੍ਹਾਂ ਦੇ ਸੈਂਕੜੇ ਸਾਥੀ ਭਾਜਪਾ ਵਿਚ ਸ਼ਾਮਿਲ ਹੋ ਗਏ | ਇਹ ਸ਼ਾਮਿਲ ਹੋਣਾ ਜ਼ਿਲ੍ਹਾ ਭਾਜਪਾ ਦੇ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਸੰਨੀ ਕੈਂਥ ਨੇ ਕਿਹਾ ਕਿ ਰਾਜੀਵ ਕਾਲੜਾ ਵਰਗੇ ਤਜਰਬੇਕਾਰ ਨੇਤਾ ਦੇ ਆਉਨ ਨਾਲ ਭਾਜਪਾ ਹੋਰ ਮਜਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਪਾਰਟੀ ਦੀਆਂ ਨੀਤੀਆਂ ਨੰੂ ਘਰ-ਘਰ ਤਕ ਪਹੁੰਚਾਉਣਾ ਹੈ | ਇਸ ਮੌਕੇ ਅਮਿਤ ੳਬਰਾਏ, ਕੇ.ਪੀ.ਰਾਣਾ, ਮਨਜੀਤ ਸਿੰਗਲਾ, ਅਵਤਾਰ ਸਿੰਘ, ਰੋਹਿਤ ਸ਼ਰਮਾ, ਸੁਨੀਲ ਸ਼ਰਮਾ ਆਦਿ ਮੌਜੂਦ ਸਨ |