30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕਲਯੁਗੀ ਪਿਓ ਨੇ 13 ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ <br/>

ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 3 ਦੇ ਇਲਾਕੇ ਨਿੰਮ ਵਾਲਾ ਚੌਕ ਵਿਚ ਹਵਸ ਵਿਚ ਅੰਨੇ੍ਹ ਹੋਏ ਕਲਯੁਗੀ ਪਿਓ ਨੇ ਆਪਣੀ 13 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ¢ ਇਸ ਸਬੰਧੀ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਪੀੜਿਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ 13 ਸਾਲਾ ਲੜਕੀ ਕਈ ਦਿਨਾਂ ਤੋਂ ਪੇਟ ਵਿਚ ਦਰਦ ਹੋਣ ਦਾ ਕਹਿ ਰਹੀ ਸੀ, ਜਦੋਂ ਉਸਨੇ ਚੈੱਕਅਪ ਕਰਵਾਇਆ ਤਾਂ ਲੜਕੀ ਦਾ ਟੈੱਸਟ ਪੋਜ਼ੀਟਿਵ ਆਇਆ¢ ਪੁੱਛਣ 'ਤੇ ਲੜਕੀ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਉਸਦਾ ਪਿਤਾ ਅਲੀ ਅਹਿਮਦ ਉਸ ਨੰੂ ਆਪਣੀ ਫ਼ੈਕਟਰੀ ਵਿਚ ਲੈ ਗਿਆ ਸੀ, ਜਿੱਥੇ ਉਸਨੇ ਲੜਕੀ ਨਾਲ ਸਰੀਰਕ ਸਬੰਧ ਬਣਾਏ, ਜਿਸ ਕਰਕੇ ਉਹ ਹੁਣ 4 ਮਹੀਨੇ ਤੋਂ ਗਰਭਵਤੀ ਹੈ¢ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਅÏਰਤ ਦੇ ਬਿਆਨਾਂ 'ਤੇ ਉਸਦੇ ਪਤੀ ਅਲੀ ਅਹਿਮਦ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੰੂ ਗਿ੍ਫ਼ਤਾਰ ਕਰ ਲਿਆ ਹੈ¢ ਪੁਲਿਸ ਵਲੋਂ ਪੀੜਿਤ ਲੜਕੀ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ ਅਤੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਜੇਕਰ ਰੋਡਵੇਜ਼ ਕਰਮਚਾਰੀਆਂ ਨੂੰ ਜਲਦੀ ਤਰੱਕੀ ਨਹੀਂ ਦਿੱਤੀ ਜਾਂਦੀ ਤਾਂ ਸੰਗਠਨ 10 ਦਸੰਬਰ ਤੋਂ ਹੜਤਾਲ ਕਰੇਗਾ- ਵਿਨੋਦ... ਅਗਲੀ ਖ਼ਬਰ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੀ ਮੁਢਲਾ ਫਰਜ਼-ਸੁਖਵਿੰਦਰ ਸਿੰਘ ਬਿੰਦਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।