21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਿਵਲ ਹਸਪਤਾਲ 'ਚ ਕੂੜੇ ਨੰੂ ਅਚਾਨਕ ਲੱਗੀ ਅੱਗ–ਦਹਿਸ਼ਤ ਦਾ ਮਾਹੌਲ <br/>

ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸਿਵਲ ਹਸਪਤਾਲ ਵਿਚ ਬਲੱਡ ਬੈਂਕ ਦੇ ਪਿੱਛੇ ਖਾਲੀ ਥਾਂ 'ਤੇ ਪਿਆ ਕੂੜਾ ਅਚਾਨਕ ਅੱਗ ਦੀ ਲਪੇਟ 'ਚ ਆ ਗਿਆ, ਜਿਸ ਨਾਲ ਹਸਪਤਾਲ ਵਿਚ ਅਫਰਾ ਤਫਰੀ ਮੱਚ ਗਈ | ਧੰੂਏਾ ਦੇ ਗੁੱਛੇ ਅਸਮਾਨ 'ਚ ਫੈਲ ਜਾਣ ਕਾਰਨ ਮਰੀਜ਼ਾਂ ਤੇ ਸਟਾਫ਼ ਵਿਚ ਚਿੰਤਾ ਦਿਖਾਈ ਦਿੱਤੀ | ਜਾਣਕਾਰੀ ਮੁਤਾਬਿਕ ਇਕ ਵਿਅਕਤੀ ਨੇ ਅੱਜ ਸਵੇਰੇ ਕੂੜੇ ਵਿਚ ਅੱਗ ਲਗਦੀ ਦੇਖ ਕੇ ਤੁਰੰਤ ਸਟਾਫ਼ ਨੰੂ ਸੂਚਿਤ ਕੀਤਾ | ਹਸਪਤਾਲ ਸਟਾਫ਼ ਨੇ ਪਹਿਲਾਂ ਆਪਣੇ ਪੱਧਰ 'ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਵਧਣ ਕਾਰਨ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਫਾਇਰ ਬਿ੍ਗੇਡ ਦਾ ਅਮਲਾ ਮੌਕੇ 'ਤੇ ਪੁੱਜਿਆ ਤੇ ਲਗਭਗ ਇਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਖੁਦਕਿਸਮਤੀ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਅੱਗ ਲੱਗਣ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ, ਪਰ ਚਰਚਾ ਹੈ ਕਿ ਇਹ ਅੱਗ ਕਿਸੇ ਬੀੜੀ ਜਾਂ ਸਿਗਰਟ ਦੀ ਚਿੰਗਾਰੀ ਨਾਲ ਲੱਗੀ ਹੋ ਸਕਦੀ ਹੈ | ਹਸਪਤਾਲ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨਾਜਾਇਜ਼ ਢੰਗ ਨਾਲ ਕਾਲੋਨੀ ਬਣਾਉਣ ਦੇ ਮਾਮਲੇ ਵਿਚ ਕਾਲੋਨਾਈਜ਼ਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਰਾਧੇ ਸ਼ਾਮ, ਕਾਰਪੋਰੇਸ਼ਨ ਤੇ ਚਾਂਦ ਕਾਲੋਨੀ ਦੇ ਨਿਵਾਸੀਆਂ ਨੇ ਸ਼ਰਾਬ ਦਾ ਠੇਕਾ ਖੋਲ੍ਹਣ ਨੰੂ ਲੈ ਕੇ ਕੀਤਾ ਰੋਸ ਪ੍ਰਦਰਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।