22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਕÏਮੀ ਪੱਧਰ ਦੀ ਇਕੱਤਰਤਾ ਵਿਚ ਵੱਕਾਰੀ ਇਨਾਮ ਹਾਸਿਲ ਹੋਏ <br/>

ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਜਸਵਿੰਦਰ ਸਿੰਘ)-ਬੀਤੇ ਦਿਨੀਂ ਭੋਪਾਲ ਵਿਖੇ ਹੋਈ ਆਈ.ਸੀ.ਏ.ਆਰ. ਖੇਤੀ ਇੰਜੀਨੀਅਰਿੰਗ ਬਾਰੇ ਕੇਂਦਰੀ ਸੰਸਥਾਨ ਦੀ 59ਵੀਂ ਸਾਲਾਨਾ ਕਨਵੋਕੇਸ਼ਨ ਵਿਚ ਖੇਤੀ ਇੰਜੀਨੀਅਰਿੰਗ ਤਕਨਾਲੋਜੀ ਕਾਲਜ ਦੇ ਮਾਹਿਰਾਂ ਨੇ ਭਾਗ ਲਿਆ | ਇਸ ਦÏਰਾਨ ਪੀ.ਏ.ਯੂ. ਦੇ ਮਾਹਿਰਾਂ ਨੇ ਆਪਣੇ ਖੋਜ ਕਾਰਜ ਅਤੇ ਪ੍ਰਾਪਤੀਆਂ ਦੀ ਛਾਪ ਛੱਡਦੇ ਹੋਏ ਬਹੁਤ ਸਾਰੇ ਇਨਾਮ ਆਪਣੇ ਨਾਮ ਕੀਤੇ | ਇਹਨਾਂ ਵਿਚੋਂ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ. ਸਮਨਪ੍ਰੀਤ ਕÏਰ ਨੂੰ ਭਾਰਤੀ ਇੰਜੀਨੀਅਰਾਂ ਦੀ ਸੁਸਾਇਟੀ ਨੇ 2025 ਲਈ ਵਿਸ਼ੇਸ਼ਤਾ ਮੈਡਲ ਨਾਲ ਸਨਮਾਨਿਤ ਕੀਤਾ | ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਡਾ. ਅਸੀਮ ਵਰਮਾ ਨੂੰ ਵੀ 2025 ਲਈ ਆਈ.ਐਸ.ਏ.ਈ. ਵਿਸ਼ੇਸ਼ਤਾ ਮੈਡਲ ਨਾਲ ਸਨਮਾਨਿਆ ਗਿਆ | ਡਾ. ਸ਼ਿਵ ਕੁਮਾਰ ਲੋਹਾਨ ਅਤੇ ਡਾ. ਮਹੇਸ਼ ਨਾਰੰਗ ਨੂੰ 2025 ਲਈ ਸਰਵੋਤਮ ਜੇ ਏ ਈ ਆਈ ਪੇਪਰ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ | ਭੂਮੀ ਅਤੇ ਪਾਣੀ ਮਾਹਿਰ ਡਾ. ਨਿਲੇਸ਼ ਬਿਵਾਲਕਰ ਨੂੰ ਧਰਤੀ ਹੇਠਲੇ ਪਾਣੀ ਦੀ ਪਰਖ ਅਤੇ ਮੁਲਾਂਕਣ ਲਈ ਹਾਈਬਿ੍ਡ ਮਸ਼ੀਨ ਬਾਰੇ ਬਣਾਏ ਪੋਸਟਰ ਲਈ ਪਹਿਲਾ ਇਨਾਮ ਹਾਸਲ ਹੋਇਆ |
ਇਹਨਾਂ ਵਿਗਿਆਨੀਆਂ ਵਲੋਂ ਜਿੱਤੇ ਇਨਾਮਾਂ ਅਤੇ ਪ੍ਰਾਪਤੀਆਂ ਲਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਵਧਾਈ ਦਿੱਤੀ |

ਪਿਛਲੀ ਖ਼ਬਰ ਸਾਈ ਪਬਲਿਕ ਸਕੂਲ ਵਿਖੇ ਸ਼ਰਧਾ ਪੂਰਵਕ ਮਨਾਇਆ ਸ੍ਰੀ ਸੱਤਿਆ ਸਾਈ ਬਾਬਾ ਜੀ ਦਾ 100 ਸਾਲਾ ਜਨਮ ਦਿਨ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਸਥਾਨਕ ਟ੍ਰੈਫਿਕ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ਹੈਲਮੇਟ ਸੁਰੱਖਿਆ ਮੁਹਿੰਮ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।