26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੱਤਾ ਵਿਚ ਆਈ 'ਆਪ' ਨੇ ਸੂਬੇ ਨੂੰ ਕਰਜ਼ਾਈ ਕਰਨ ਤੋਂ ਸਿਵਾਏ ਕੁੱਝ ਨਹੀਂ ਕੀਤਾ-ਬੈਂਸ

ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ ਬੀਬੀ ਸੀਮਾ ਸਿੰਘਮ ਨੂੰ ਵਾਰਡ 45 ਦੀ ਮਹਿਲਾ ਵਿੰਗ ਦੀ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੰਦੇ ਹੋਏ | ਤਸਵੀਰ : ਸੇਵਕ ਸਿੰਘ <br/> 23-11-2025
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਕਾਂਗਰਸੀ ਆਗੂ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਵਾਰਡ 45 ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਬੀਬੀ ਸੀਮਾ ਸਿੰਘਮ ਨੂੰ ਵਾਰਡ 45 ਦੀ ਮਹਿਲਾ ਵਿੰਗ ਦੀ ਪ੍ਰਧਾਨ ਲਗਾਇਆ ਗਿਆ | ਇਸ ਮੌਕੇ ਬੈਂਸ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਵੋਟ ਚੋਰੀ ਦੇ ਮਾਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਸਾਹਮਣੇ ਸੱਚਾਈ ਲਿਆ ਕੇ ਦੱਸ ਦਿੱਤਾ ਕਿ ਭਾਜਪਾ ਕਿੰਨੇ ਕੁ ਪਾਣੀ 'ਚ ਹੈ | ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਰਿੰਦਰ ਕੌਰ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮਹਿਲਾਵਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿਚ ਔਰਤਾਂ ਵਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ | ਇਸ ਮੌਕੇ ਬੀਬੀ ਸੀਮਾ ਸਿੰਘਮ ਨੇ ਕਾਂਗਰਸ ਹਾਈ ਕਮਾਨ ਅਤੇ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਤਹਿ ਦਿਲ ਨਾਲ ਨਿਭਾਉਣਗੇ | ਇਸ ਮੌਕੇ ਹਨੀ ਜੈਨ, ਮਨੀ ਜੈਨ, ਰਾਕੇਸ਼ ਕੁਮਾਰ ਬਬਲੂ, ਵਰਿੰਦਰ ਦੇਵਗਨ, ਜਗਜੀਤ ਸੋਨਿਕ, ਕਮਲਜੀਤ ਸਿੰਘ ਸੋਖੀ, ਆਯੂਸ਼ ਰਾਏ, ਕੁਲਦੀਪ ਸਿੰਘ ਘੜਿਆਲ, ਰਾਣਾ ਵੀਰ ਜੀ, ਰਾਹੁਲ ਠਾਕੁਰ, ਬੌਬੀ ਪਾਹਵਾ, ਊਸ਼ਾ ਰਾਣੀ, ਰੀਚਾ ਛਾਬੜਾ, ਕਮਲਾ ਦੇਵੀ, ਪੂਜਾ ਰਾਣੀ, ਸ਼ਕੁੰਤਲਾ, ਅੰਜਲੀ ਰਾਏ, ਕਿ੍ਸ਼ਨਾ
ਪਿਛਲੀ ਖ਼ਬਰ ਮਾਰਕੀਟ ਕਮੇਟੀ ਸਕੱਤਰ ਵਲੋਂ ਸਬਜ਼ੀ ਮੰਡੀ ਦੀ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਫਿਕੋ ਨੇ ਉਦਯੋਗ ਮੰਤਰੀ ਪੰਜਾਬ ਤੋਂ ਆਟੋਮੇਟਿਡ ਜੀ.ਐਸ.ਟੀ. ਰਿਫੰਡ ਦੀ ਮੰਗ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।