26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਕਾਰ ਨੇ ਛੋਅਲੇ ਪੱਤੀ ਦੀ ਸੜਕ ਬਣਾ ਕੇ ਬਾਕੀ ਪਿੰਡਾਂ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ-ਇਲਾਕਾ ਨਿਵਾਸੀ <br/>

ਅਜੀਤ ਡੈਸਕ 23-11-2025
ਲਾਡੋਵਾਲ, 22 ਨਵੰਬਰ (ਬਲਬੀਰ ਸਿੰਘ ਰਾਣਾ)-ਪਿੰਡ ਛੋਅਲੇ ਪੱਤੀ ਤੋਂ ਪਿੰਡ ਮੰਨੇਵਾਲ, ਐਨ.ਡੀ.ਆਰ.ਐਫ., ਸੀਡ ਫਾਰਮ ਅਤੇ ਮੈਗਾ ਫੂਡ ਨੂੰ ਜਾਣ ਵਾਲੀ ਸੜਕ ਦੇ ਥਾਂ-ਥਾਂ ਤੋਂ ਟੁੱਟਣ ਨਾਲ ਇਲਾਕਾ ਨਿਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਲੰਘਣ ਵਿਚ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸਰਕਾਰ ਨੇ ਪਿੰਡ ਛੋਅਲੇ ਪੱਤੀ ਦੀ ਪਿੰਡ ਤੱਕ ਸੜਕ ਬਣਾ ਕੇ ਕੁੱਝ ਲੋਕ ਤਾਂ ਜ਼ਰੂਰ ਖੁਸ਼ ਕਰ ਦਿੱਤੇ ਹੋਣਗੇ, ਲੇਕਿਨ ਬਾਕੀ ਲੋਕਾਂ ਦੇ ਨਾਲ ਸੜਕ ਨਾ ਬਣਾ ਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ | ਲੋਕਾਂ ਨੇ ਹਲਕਾ ਵਿਧਾਇਕ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਦੇ ਟੁੱਟਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ | ਕਿਰਪਾ ਕਰਕੇ ਬਾਕੀ ਰਹਿੰਦੀ ਸੜਕ ਨੂੰ ਜਲਦੀ ਪੂਰਾ ਕੀਤਾ ਜਾਵੇ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮਾਜ, ਧਰਮ ਅਤੇ ਦੇਸ਼ ਲਈ ਕੰਮ ਕਰਨ ਲਈ ਕਰਦੀ ਹੈ ਪ੍ਰੇਰਿਤ-ਬੈਂਸ <br/> ਅਗਲੀ ਖ਼ਬਰ ਫ਼ਿਰੋਜਪੁਰ ਵਿਖੇ ਦੁਕਾਨਦਾਰ ਦੀ ਹੱਤਿਆ ਨੂੰ ਲੈਕੇ ਹਿੰਦੂ ਜਥੇਬੰਦੀਆਂ ਸਖ਼ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।