23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪੁਸਤਕ 'ਤਾਰਿਆਂ ਦੀ ਗੁਜ਼ਰਗਾਹ' ਸੰਗਤਾਂ ਨੂੰ ਅਰਪਣ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਦਾਸ, ਭਾਈ ਦਿਆਲ ਜੀ ਦੀ ਸ਼ਹਾਦਤ ਅਤੇ ਭਾਈ ਜੈਤਾ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਕਾਵਿ -ਪੁਸਤਕ 'ਤਾਰਿਆਂ ਦੀ ਗੁਜ਼ਰਗਾਹ' ਸੰਗਤਾਂ ਨੂੰ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ | ਟਰਸਟ ਵਲੋਂ ਪੁਸਤਕ ਦੀਆਂ 100 ਕਾਪੀਆਂ ਸੰਗਤ ਨੂੰ ਭੇਂਟ ਕੀਤੀਆਂ ਗਈਆਂ | ਟਰੱਸਟ ਵਲੋਂ ਇਸ ਸੇਵਾ ਬਾਰੇ ਦੱਸਦਿਆਂ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ਬਦ ਗੁਰੂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਅੱਜ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਅਧੀਨ ਗੁਰੂ ਇਤਿਹਾਸ ਪੇਸ਼ ਕਰਦੀਆਂ ਪੁਸਤਕਾਂ ਸੰਗਤਾਂ ਲਈ ਮੁਹੱਈਆ ਕਰਾਵਾਂਗੇ | ਇਸ ਕਿਤਾਬ ਵਿਚ ਪੋ੍ਰ. ਗੁਰਭਜਨ ਸਿੰਘ ਗਿੱਲ ਨੇ ਪਿਛਲੇ ਪੰਜਾਹ ਸਾਲਾਂ ਦੌਰਾਨ ਜੋ ਧਾਰਮਿਕ ਤੇ ਵਿਰਾਸਤੀ ਕਵਿਤਾਵਾਂ ਲਿਖੀਆਂ ਹਨ ਇਹ ਉਸ ਦਾ 216 ਪੰਨਿਆਂ ਤੇ ਹਾਜ਼ਰ ਸੰਗ੍ਰਹਿ ਹੈ |
ਇਸ ਮੌਕੇ ਟਰੱਸਟ ਵਲੋਂ ਸੁਰਿੰਦਰਪਾਲ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਕੰਵਲਜੀਤ ਸਿੰਘ ਸਰਨਾ, ਹਰਪ੍ਰੀਤ ਸਿੰਘ ਰਾਜਧਾਨੀ, ਨਵਪ੍ਰੀਤ ਸਿੰਘ ਬਿੰਦਰਾ, ਜਸਮੀਤ ਸਿੰਘ ਸਰਨਾ, ਗੁਰਚਰਨ ਸਿੰਘ ਸਰਪੰਚ (ਖੁਰਾਣਾ) ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸਿਰੋਪਾਉ, ਦੋਸ਼ਾਲਾ ਅਤੇ ਬਾਬਾ ਦੀਪ ਸਿੰਘ ਜੀ ਦਾ ਚਿੱਤਰ ਜੈਕਾਰਿਆਂ ਦੀ ਗੂੰਜ ਵਿਚ ਭੇਂਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਮਦਮਾ ਸਾਹਿਬ ਵਿਖੇ ਸੰਪੂਰਨ ਲਿਖਵਾਈ ਸੀ ਉਸ ਕਲਮ ਦੇ ਧਨੀ ਤੇ ਯੋਧਾ ਬਲਕਾਰੀ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਸਨਮਾਨ ਮਿਲਣਾ ਮੇਰੇ ਜੀਵਨ ਦੀ ਵੱਡੀ ਪ੍ਰਾਪਤੀ ਹੈ | ਪਿਛਲੇ ਪੰਜਾਹ ਸਾਲ ਦੇ ਸਾਹਿੱਤਕ ਸਫ਼ਰ ਵਿਚ ਇਹ ਮੌਕਾ ਪਹਿਲੀ ਵਾਰ ਨਸੀਬ ਹੋਇਆ ਹੈ ਕਿ ਮੇਰੀ ਲਿਖੀ ਕੋਈ ਕਿਤਾਬ ਇਕੱਠੀ 100 ਪਾਠਕਾਂ ਤੱਕ ਕਿਸੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਜਾਵੇ | ਉਨ੍ਹਾਂ ਇਸ ਉਤਸ਼ਾਹ ਲਈ ਅਮਰਜੀਤ ਸਿੰਘ ਟਿੱਕਾ ਤੇ ਸੁਰਿੰਦਰਪਾਲ ਸਿੰਘ ਬਿੰਦਰਾ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਦਿਨੇਸ਼ ਸਿੰਗਲਾ ਅਤੇ ਦੀਪਕ ਖੁਰਾਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰੀ ਸ਼ਬਾਨਾ ਨੂੰ ਕੀਤਾ ਸਪਾਂਸਰ <br/> ਅਗਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 4 ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।