24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵਿਦੇਸ਼ੀ ਮਹਿਮਾਨਾਂ ਨੂੰ ਰਾਹੁਲ ਗਾਂਧੀ ਨੂੰ ਨਾ ਮਿਲਣ ਦੇਣਾ ਭਾਰਤੀ ਲੋਕਤੰਤਰ ਦੀਆਂ ਪਰੰਪਰਾਵਾਂ ਦਾ ਘਾਣ-ਬਾਵਾ <br/>

ਅਜੀਤ ਡੈਸਕ 06-12-2025
ਲੁਧਿਆਣਾ, 5 ਦਸੰਬਰ (ਜਤਿੰਦਰ ਭੰਬੀ)-ਵਿਦੇਸ਼ੀ ਮਹਿਮਾਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮਿਲਣ ਨਾ ਦੇਣਾ ਭਾਰਤੀ ਲੋਕਤੰਤਰ ਦੀਆਂ ਉਚੀਆਂ ਸੁੱਚੀਆਂ ਪਰੰਪਰਾਵਾਂ ਦਾ ਘਾਣ ਹੈ | ਇਹ ਸ਼ਬਦ ਇਕ ਲਿਖਤੀ ਬਿਆਨ ਰਾਹੀਂ ਹਲਕਾ ਸਾਊਥ ਵਿਖੇ ਵਰਕਰ ਮੀਟਿੰਗ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਹੇ | ਬਾਵਾ ਨੇ ਕਿਹਾ ਕਿ ਇਹ ਪਰੰਪਰਾ ਰਹੀ ਹੈ, ਜਦੋਂ ਕੋਈ ਵਿਦੇਸ਼ੀ ਮਹਿਮਾਨ ਭਾਰਤ ਆਉਂਦਾ ਹੈ ਤਾਂ ਉਹ ਵਿਰੋਧੀ ਪਾਰਟੀ ਦੇ ਨੇਤਾ ਨਾਲ ਵੀ ਮੁਲਾਕਾਤ ਕਰਦਾ ਹੈ, ਪਰ ਅੱਜ ਭਾਰਤ ਦੀ ਸਰਕਾਰ ਨੇ ਸਾਰੀਆਂ ਪਰੰਪਰਾਵਾਂ 'ਤੇ ਪਾਬੰਦੀ ਲਗਾ ਕੇ ਆਪਣੀ ਸੌੜੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ | ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਪੁਲਿਸ ਪ੍ਰਸ਼ਾਸਨ ਸਰਕਾਰੀ ਅਮਲਾ ਪੱਬਾਂ ਭਾਰ ਹੋਇਆ ਫਿਰਦਾ ਹੈ, ਜੋ ਕਿ ਲੋਕਤੰਤਰ ਵਿਚ ਮਿਲੇ ਵੋਟ ਦੇ ਅਧਿਕਾਰ ਨੂੰ ਖੋਹਣਾ ਹੈ | ਉਨ੍ਹਾਂ ਕਿਹਾ ਕਿ ਸੱਤਾ 'ਤੇ ਕਾਬਜ਼ ਲੋਕ ਜੋ ਸ਼ਹੀਦ-ਏ-ਆਜ਼ਮ ਆਜ਼ਮ ਭਗਤ ਸਿੰਘ ਜੀ ਦੀ ਪਗੜੀ ਬੰਨ੍ਹ ਕੇ ਸਰਕਾਰ ਤਾਂ ਬਣਾ ਗਏ, ਪਰ ਅੱਜ ਜੋ ਉਹ ਕਰ ਰਹੇ ਹਨ, ਉਸ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਗਏ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸੂਬਾ ਸਰਕਾਰ ਦੀ ਧੱਕੇਸ਼ਾਹੀ ਬੌਖਲਾਹਟ ਦਾ ਨਤੀਜਾ-ਕਾਉਂਕੇ <br/> ਅਗਲੀ ਖ਼ਬਰ ਮੱਤੇਵਾੜਾ ਜ਼ੋਨ ਤੋਂ 'ਆਪ' ਦੀ ਉਮੀਦਵਾਰ ਗਿਆਨਪ੍ਰੀਤ ਕੌਰ ਗਰੇਵਾਲ ਨੇ ਕੀਤੀ ਵੋਟਰਾਂ ਨੂੰ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।