19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੀ.ਏ.ਯੂ. ਦੇ ਕੀਟ ਵਿਗਿਆਨੀ ਨੂੰ ਵਾਤਾਵਰਨ ਪੱਖੀ ਖੋਜ ਵਿਚ ਯੋਗਦਾਨ ਲਈ ਕੀਤਾ ਸਨਮਾਨਿਤ

ਅਜੀਤ ਡੈਸਕ 22-12-2025
ਲੁਧਿਆਣਾ, 21 ਦਸੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਫਲਾਂ ਬਾਰੇ ਪ੍ਰਮੁੱਖ ਕੀਟ ਵਿਗਿਆਨ ਡਾ. ਸੰਦੀਪ ਸਿੰਘ ਨੂੰ ਵਾਤਾਵਰਨ ਪੱਖੀ ਖੋਜ ਦੀ ਵਿਸ਼ੇਸ਼ਤਾ ਲਈ ਐਂਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਉਨ੍ਹਾਂ ਨੂੰ ਐਬਰਾਹਮ ਵਰਗੀਸ ਇੰਸੈਕਟ ਅਤੇ ਨੇਚਰ ਟਰੱਸਟ ਬੈਂਗਲੂਰੁ ਵਲੋਂ ਭਾਰਤ ਸਰਕਾਰ ਨੇ ਪੌਦਾ ਸੁਰੱਖਿਆ ਸਲਾਹਕਾਰ ਡਾ. ਜੇ.ਪੀ ਸਿੰਘ ਅਤੇ ਉੱਘੇ ਕੀਟ ਮਾਹਿਰ ਡਾ. ਸੀ.ਏ ਵਿਰਾਕਤਾਮਤ ਦੇ ਕਰ-ਕਮਲਾਂ ਨਾਲ ਉਨ੍ਹਾਂ ਵਲੋਂ ਦੇਸ਼ ਭਰ ਦੇ ਗੁਰੂ ਘਰਾਂ ਦੇ ਇਤਿਹਾਸਕ ਦਰੱਖਤਾਂ ਦੀ ਸੰਭਾਲ ਲਈ ਕੀਤੇ ਯਤਨਾਂ ਦੇ ਸਨਮਾਨ ਵਜੋਂ ਪ੍ਰਦਾਨ ਕੀਤਾ ਗਿਆ | ਇਸ ਸਨਮਾਨ ਨਾਲ ਡਾ. ਸੰਦੀਪ ਸਿੰਘ ਵੱਲੋਂ ਵਾਤਾਵਰਨ ਪੱਖੀ ਕੀਟ ਪ੍ਰਬੰਧਨ ਤਕਨਾਲੋਜੀਆਂ ਅਤੇ ਵਿਸ਼ੇਸ਼ ਤੌਰ 'ਤੇ ਫਲਦਾਰ ਫਸਲਾਂ ਉੱਪਰ ਕੀਟਾਂ ਦੀ ਸੰਯੁਕਤ ਰੋਕਥਾਮ ਲਈ ਵਿਕਸਤ ਕੀਤੀ ਤਕਨਾਲੋਜੀ ਪੀ.ਏ.ਯੂ. ਫਰੂਟ ਫਲਾਈ ਟਰੈਪ, ਸਿਉਂਕ ਟਰੈਪ, ਚੈਫਰ ਬੀਟਲ ਟਰੈਪ ਅਤੇ ਲੀਚੀ ਦੇ ਫਲਾਂ ਦਾ ਗੜੂੰਆਂ, ਅਮਰੂਦ ਦੇ ਫਲਾਂ ਦਾ ਗੜੂੰਆਂ ਅਤੇ ਫਲਾਂ ਦਾ ਰਸ ਪੀਣ ਵਾਲੀ ਸੁੰਡੀ ਅਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਵਿਸ਼ੇਸ਼ ਵਾਤਾਵਰਨ ਪੱਖੀ ਤਕਨਾਲੋਜੀਆਂ ਵਿਕਸਿਤ ਕੀਤੀਆਂ ਗਈਆਂ | ਇਸ ਦੇ ਨਾਲ ਹੀ ਡਾ: ਸਿੰਘ ਨੇ ਦੇਸ਼ ਭਰ ਦੇ ਗੁਰੂ ਘਰਾਂ ਵਿਚ ਸਥਿਤ ਇਤਿਹਾਸਕ ਦਰੱਖਤਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਮੁੜ-ਸੁਰਜੀਤੀ ਲਈ ਕੋਸ਼ਿਸ਼ਾਂ ਕਰਕੇ ਵਿਰਾਸਤ ਸੰਭਾਲਣ ਪੱਖੋਂ ਬੜਾ ਇਤਿਹਾਸਕ ਕਾਰਜ ਕੀਤਾ | ਪਹਿਲਾਂ ਵੀ ਡਾ. ਸੰਦੀਪ ਸਿੰਘ ਨੂੰ ਦੇਸ਼-ਵਿਦੇਸ਼ ਦੀਆਂ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ | ਅਮਰੀਕਾ, ਆਸਟਰੇਲੀਆ, ਇਟਲੀ ਅਤੇ ਚੀਨ ਤੋਂ ਇਲਾਵਾ ਦੱਖਣ ਪੂਰਬ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ ਕਈ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੇ ਡਾ. ਸੰਦੀਪ ਸਿੰਘ ਦੀ ਮੁਹਾਰਤ ਦਾ ਲਾਭ ਲੈਣ ਲਈ ਉਨ੍ਹਾਂ ਨਾਲ ਨੇੜਲੇ ਸੰਪਰਕ ਬਣਾਏ ਹਨ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਬਾਗਬਾਨੀ ਕਾਲਜ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ.ਐੱਸ ਰਤਨਪਾਲ ਨੇ ਡਾ. ਸੰਦੀਪ ਸਿੰਘ ਨੂੰ ਇਸ ਸਨਮਾਨ ਲਈ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਭਵਿੱਖ ਵਿਚ ਉਸਾਰੂ ਕਾਰਜ ਜਾਰੀ ਰੱਖਣ ਦੀ ਉਮੀਦ ਪ੍ਰਗਟਾਈ |
ਪਿਛਲੀ ਖ਼ਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ 'ਚ ਬੁੱਢੇ ਦਰਿਆ ਦੀ ਪੁਨਰਜੀਵਨ ਮੁਹਿੰਮ ਨੰੂ ਇਕ ਸਾਲ <br/> ਅਗਲੀ ਖ਼ਬਰ ਕੈਨੇਡਾ ਦੀ ਆਬਾਦੀ ਘਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।