15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਗਰ ਨਿਗਮ ਗੈਰ ਕਾਨੂੰਨੀ ਉਸਾਰੀਆਂ ਨੰੂ ਲੈ ਕੇ ਆਇਆ ਐਕਸ਼ਨ ਮੋਡ 'ਚ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਗੈਰ ਕਾਨੰੂਨੀ ਉਸਾਰੀਆਂ ਨੰੂ ਲੈਕੇ ਨਗਰ ਨਿਗਮ ਐਕਸ਼ਨ ਮੋੜ ਵਿਚ ਨਜ਼ਰ ਆ ਰਿਹਾ ਹੈ, ਜਿਸਦੇ ਚੱਲਦਿਆਂ ਨਿਗਮ ਦੀ ਬਿਲਡਿੰਗ ਬਰਾਂਚ ਵਲੋਂ ਸੋਮਵਾਰ ਨੰੂ ਗੈਰ ਕਾਨੰੂਨੀ ਨਿਰਮਾਣਾਂ ਖ਼ਿਲਾਫ਼ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਕੁੱਲ 22 ਗੈਰ ਕਾਨੰੂਨੀ ਇਮਾਰਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ | ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀਆਂ ਸਪਸ਼ਟ ਹਦਾਇਤਾਂ ਅਨੁਸਾਰ ਜ਼ੋਨ ਡੀ. ਅਤੇ ਜ਼ੋਨ ਸੀ. ਵਿਚ ਇਹ ਮੁਹਿੰਮ ਚਲਾਈ ਗਈ | ਜ਼ੋਨ ਡੀ. ਦੇ ਸਹਾਇਕ ਟਾਊਨ ਪਲਾਨਰ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਿੰਮਤ ਸਿੰਘ ਨਗਰ ਤੇ ਪ੍ਰੀਤ ਨਗਰ ਵਿਚ 3 ਗੈਰ ਕਾਨੰੂਨੀ ਤੌਰ 'ਤੇ ਬਣ ਰਹੀਆਂ ਇਮਾਰਤਾਂ ਨੰੂ ਢਾਹ ਦਿੱਤਾ ਗਿਆ | ਇਸਦੇ ਨਾਲ ਹੀ ਦੁੱਗਰੀ ਇਲਾਕੇ ਵਿਚ ਪੰਜ, ਸਮਿਟਰੀ ਰੋਡ 'ਤੇ ਤਿੰਨ ਅਤੇ ਜਵੱਦੀ ਰੋਡ 'ਤੇ ਛੇ ਗੈਰ ਕਾਨੰੂਨੀ ਇਮਾਰਤਾਂ ਅਤੇ ਦੁਕਾਨਾਂ ਨੰੂ ਸੀਲ ਕੀਤਾ ਗਿਆ | ਇਸੇ ਤਰ੍ਹਾਂ ਜ਼ੋਨ ਸੀ. ਦੀ ਟੀਮ ਵਲੋਂ ਗਿਆਸਪੁਰ ਇਲਾਕੇ ਵਿਚ ਚਾਰ ਗੈਰ ਕਾਨੰੂਨੀ ਉਦਯੋਗਿਕ ਇਮਾਰਤਾਂ, ਜੋ ਕਿ ਨਿਰਮਾਣ ਅਧੀਨ ਸਨ, ਨੂੰ ਢਾਹ ਦਿੱਤਾ ਗਿਆ | ਨਾਲ ਹੀ ਲੁਹਾਰਾ ਇਲਾਕੇ ਵਿਚ ਬਣ ਰਹੀ ਇਕ ਗੈਰ ਕਾਨੰੂਨੀ ਸਕੂਲ ਇਮਾਰਤ 'ਤੇ ਵੀ ਕਾਰਵਾਈ ਕਰਦਿਆਂ ਤੋੜ ਦਿੱਤਾ | ਨਗਰ ਨਿਗਮ ਅਧਿਕਾਰੀਆਂ ਮੁਤਾਬਿਕ ਸੰਬੰਧਿਤ ਇਮਾਰਤ ਮਾਲਕਾਂ ਵਲੋਂ ਜਾਂ ਤਾਂ ਬਿਨਾ ਨਗਰ ਨਿਗਮ ਤੋ ਨਕਸ਼ਾ ਮਨਜ਼ੂਰ ਕਰਵਾਏ ਨਿਰਮਾਣ ਕੀਤਾ ਜਾ ਰਿਹਾ ਸੀ ਜਾ ਫਿਰ ਮਨਜ਼ੂਰਸ਼ੁਦਾ ਬਿਲਡਿੰਗ ਬਾਈ ਲਾਜ ਦੀ ਉਲੰਘਣਾ ਕੀਤੀ ਗਈ | ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰ ਕਾਨੰੂਨੀ ੳ ਨਿਰਮਾਣਾਂ ਖ਼ਿਲਾਫ਼ ਅਜਿਹੀ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ | ਜਿਸ ਨਾਲ ਕੀ ਬਿਲਡਿੰਗ ਕਾਨੰੂਨ ਦੀ ਉਲੰਘਣਾ ਨਾ ਹੋ ਸਕੇ | ਉਨ੍ਹਾਂ ਵਲੋਂ ਸ਼ਹਿਰਵਾਸੀਆਂ ਨੰੂ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਕੰਮ ਸ਼ੁਰੂ ਕਰਨ ਤੋ ਪਹਿਲਾ ਨਗਰ ਨਿਗਮ ਤੋ ਨਕਸ਼ਾ ਮਨਜ਼ੂਰ ਕਰਵਾਉਣਾ ਲਾਜ਼ਮੀ ਬਣਾਇਆ ਜਾਵੇ, ਤਾਂ ਜੋ ਬੇਵਜ੍ਹਾ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ |

ਪਿਛਲੀ ਖ਼ਬਰ ਕੁੰਦਨਪੁਰੀ ਵਿਚ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇਕ ਕਾਬੂ ਅਗਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ ਰੋਕਣ ਦੀ ਘਟਨਾ ਨਿੰਦਣਯੋਗ-ਰਜਨੀਸ਼ ਧੀਮਾਨ, ਨਰਿੰਦਰ ਸਿੰਘ ਮੱਲ੍ਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।