14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਐਸ.ਪੀ.ਐਸ. ਹਸਪਤਾਲ ਵਿਖੇ ਕੈਂਪ ਸ਼ੁਰੂ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਡਾ. ਤਰਲੋਚਨ ਸਿੰਘ)-ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਐਮ.ਡੀ. ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਸਾਲ ਦੀ ਤਰ੍ਹਾਂ ਅੱਜ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਨਿੱਘੀ ਯਾਦ ਵਿਚ ਐਸ.ਪੀ.ਐਸ. ਹਸਪਤਾਲ ਵਿਖੇ ਕੈਂਪ ਸ਼ੁਰੂ ਹੋਇਆ | ਕੈਂਪ ਦਾ ਉਦਘਾਟਨ ਹਸਪਤਾਲ ਦੇ ਸੀ.ਓ.ਓ. ਯੋਗਿੰਦਰ ਨਾਥ ਅਵਧਿਆ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਯੋਗਿੰਦਰ ਅਵਧਿਆ ਨੇ ਦੱਸਿਆ ਕਿ ਕੈਂਪ ਵਿਚ 18 ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਤੇ ਔਰਤਾਂ ਲਈ ਗਾਇਨੀ ਦੀ ਓ.ਪੀ.ਡੀ. 31 ਦਸੰਬਰ ਤੱਕ ਮੁਫ਼ਤ ਕੀਤੀ ਗਈ ਹੈ | ਇਸ ਦੌਰਾਨ ਜੇ ਕਿਸੇ ਬੱਚੇ ਜਾਂ ਗਰਭਵਤੀ ਔਰਤ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਹੋਣਾ ਪੈਂਦਾ ਹੈ ਤਾਂ ਉਸ ਦਾ ਇਲਾਜ ਸਰਕਾਰੀ ਰੇਟਾਂ ਉੱਪਰ ਕੀਤਾ ਜਾਵੇਗਾ | ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਡਾ. ਸ਼ਿਫਾਲੀ ਸੂਦ ਤੇ ਡਾ. ਨਿਧੀ ਠਾਕੁਰ ਨੇ ਦੱਸਿਆ ਕਿ ਗਰਭਵਤੀ ਔਰਤਾਂ ਜਿਨ੍ਹਾਂ ਦੀ ਡਲਿਵਰੀ 31 ਮਾਰਚ ਤੱਕ ਹੋਣ ਵਾਲੀ ਹੈ, ਉਹ ਔਰਤਾਂ ਇਸ ਕੈਂਪ ਵਿਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੀਆਂ ਹਨ | ਉਨ੍ਹਾਂ ਨੂੰ ਇਲਾਜ 'ਚ ਭਾਰੀ ਛੂਟ ਕੀਤੀ ਗਈ ਹੈ | ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਗੁਰਮੀਤ ਕੌਰ, ਡਾ. ਕੁਸ਼ ਲੂਥਰਾ, ਡਾ. ਅਹਿਲ ਭਾਟੀਆ, ਡਾ. ਮਨਮੀਤ ਕੌਰ ਤੋਂ ਇਲਾਵਾ ਸਪਲਾਈ ਚੇਨ ਹੈੱਡ ਅਮਿਤ ਅਰੋੜਾ, ਨੰਦ ਕਿਸ਼ੋਰ ਤੇ ਪੀ.ਆਰ.ਓ. ਲਖਵੀਰ ਸਿੰਘ ਬੱਦੋਵਾਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਛੇਵਾਂ ਮਹਾਨ ਕੀਰਤਨ ਦਰਬਾਰ 28 ਨੂੰ ਅਗਲੀ ਖ਼ਬਰ ਐਸ.ਸੀ.ਡੀ. ਸਰਕਾਰੀ ਕਾਲਜ ਦੇ ਸਾਬਕਾ ਵਿਦਿਆਰਥੀ ਗੋਇਲ ਦੁਆਰਾ ਸੰਪਾਦਿਤ ਕਿਤਾਬ ਸੰਸਦ ਲਾਇਬ੍ਰੇਰੀ ਲਈ ਕੀਤੀ ਸਵੀਕਾਰ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।