13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਾਲਵਾ ਸੈਂਟਰਲ ਕਾਲਜ ਵਲੋਂ ਸਿੱਖਿਆ ਸਹਾਇਕ ਸਮੱਗਰੀ ਦਾ ਦਾਨ <br/>

ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀ ਕਾਮਰਸ ਸੁਸਾਇਟੀ ਵਲੋਂ ਅਕਾਦਮਿਕ ਆਉਟਰੀਚ ਪ੍ਰੋਗਰਾਮ ਦੇ ਤਹਿਤ ਬੀ.ਐੱਡ. ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਟੀਚਿੰਗ ਮਾਡਲ/ਲਰਨਿੰਗ ਏਡ ਦਾ ਦਾਨ ਕੀਤਾ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਾਮਲ ਦੇ ਪਿ੍ੰਸੀਪਲ ਡਾ. ਸੰਜੇ ਗੁਪਤਾ ਨੇ ਇਸ ਸਰਾਹਣਯੋਗ ਪਹੁੰਚ ਦੀ ਪ੍ਰਸ਼ੰਸਾ ਕੀਤੀ, ਸਿੱਖਿਆ ਸਹਾਇਕ ਸਮੱਗਰੀ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ ਅਤੇ ਭਰੋਸਾ ਦਿਵਾਇਆ ਕਿ ਇਹ ਸਮੱਗਰੀ ਕਲਾਸਰੂਮਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਰਤੀ ਜਾਵੇਗੀ ਤਾਂ ਜੋ ਪਾਠਣ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਜਾ ਸਕੇ, ਵੀਜ਼ੂਅਲ ਸਮਝ ਨੂੰ ਵਧਾਇਆ ਜਾ ਸਕੇ ਅਤੇ ਵਿਦਿਆਰਥੀਆਂ ਵਿਚ ਗਤੀਵਿਧੀ-ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਇਹ ਦਾਨ ਸਾਡੇ ਦੋਵੇਂ ਸੰਸਥਾਵਾਂ ਦਰਮਿਆਨ ਸਿੱਖਿਆਤਮਕ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੈ | ਭਵਿੱਖ ਵਿਚ ਵਰਕਸ਼ਾਪਾਂ, ਟਰੇਨਿੰਗ ਸੈਸ਼ਨਾਂ, ਵਿਦਿਆਰਥੀ ਸਹਭਾਗਤਾ ਗਤੀਵਿਧੀਆਂ ਅਤੇ ਹੋਰ ਅਰਥਪੂਰਨ ਪਹਲਾਂ ਰਾਹੀਂ ਇਸ ਸਹਿਯੋਗ ਨੂੰ ਜਾਰੀ ਰੱਖਣ ਦੀ ਅਸੀਂ ਆਸ ਕਰਦੇ ਹਾਂ | ਕਾਲਜ ਦੀ ਆਫਸੀਏਟਿੰਗ ਪਿ੍ੰਸੀਪਲ ਡਾ. ਤਿ੍ਪਤਾ ਨੇ ਕਾਮਰਸ ਸੁਸਾਇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਭਾਕਿਯੂ ਦੁਆਬਾ ਦੇ ਮਾਲਵਾ ਜ਼ੋਨ ਨੇ ਮੰਝਫੱਗੂਵਾਲ ਵਿਖੇ ਕੀਤਾ ਇਸਤਰੀ ਵਿੰਗ ਦਾ ਗਠਨ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸ਼ਹੀਦੀ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।