31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਖਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਪਿਸਤੌਲ ਸਮੇਤ ਕਾਬੂ <br/>

ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਸਰਗਨੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਸਾਹਿਬ ਉਰਫ ਸਾਹਿਬ ਪੁੱਤਰ ਪੱਪੂ ਵਾਸੀ ਸੁਭਾਸ਼ ਨਗਰ ਵਜੋਂ ਕੀਤੀ ਗਈ ਹੈ | ਪੁਲਿਸ ਨੇ ਉਸ ਦੇ ਕਬਜ਼ੇ ਚੋਂ ਇਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਨੂਰਵਾਲਾ ਰੋਡ, ਕਾਕੋਵਾਲ ਰੋਡ, ਕੈਲਾਸ਼ ਨਗਰ ਬਸਤੀ ਜੋਧੇਵਾਲ ਅਤੇ ਗਹਿਲੇਵਾਲ ਦੇ ਇਲਾਕਿਆਂ ਵਿਚ ਰਾਹ ਜਾਂਦੇ ਵਿਅਕਤੀਆਂ ਪਾਸੋਂ ਡਰਾ ਧਮਕਾ ਕੇ ਉਨ੍ਹਾਂ ਤੋਂ ਨਗਦੀ ਅਤੇ ਮੋਬਾਇਲ ਖੋਹ ਲੈਂਦਾ ਸੀ | ਪੁਲਿਸ ਵਲੋਂ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਲੱਖਾਂ ਰੁਪਏ ਮੁੱਲ ਦੇ ਮੋਟਰਸਾਈਕਲਾਂ ਅਤੇ ਮੋਬਾਈਲਾਂ ਸਮੇਤ ਖਤਰਨਾਕ ਗਰੋਹ ਦੇ ਤਿੰਨ ਮੈਂਬਰ ਕਾਬੂ <br/> ਅਗਲੀ ਖ਼ਬਰ ਨੌਜਵਾਨ ਦੇ ਕਤਲ ਕੇਸ ਵਿਚ ਚਾਰ ਨੂੰ ਉਮਰ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।