31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜ਼ਿਲ੍ਹਾ ਪ੍ਰਧਾਨ ਖੰਗੂੜਾ ਵਲੋਂ ਨਵੀਂ ਬਣੀ ਆਮ ਆਦਮੀ ਪਾਰਟੀ ਲੀਗਲ ਵਿੰਗ ਟੀਮ ਦਾ ਸਨਮਾਨ <br/>

ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਬਚਤ ਭਵਨ ਵਿਖੇ ਨਵੀਂ ਬਣੀ ਲੀਗਲ ਵਿੰਗ ਦੀ ਟੀਮ ਦਾ ਸਨਮਾਨ ਸਮਾਰੋਹ ਕੀਤਾ ਗਿਆ | ਇਸ ਮੌਕੇ ਲੀਗਲ ਵਿੰਗ ਦੇ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ, ਪੰਜਾਬ ਵਲੋਂ ਗਗਨਦੀਪ ਸਿੰਘ ਸੈਣੀ ਨੂੰ ਲੀਗਲ ਵਿੰਗ ਦਾ ਸੂਬਾ ਮੀਤ ਪ੍ਰਧਾਨ, ਜੇ.ਐਸ. ਭੱਟੀ ਨੂੰ ਸੂਬਾ ਵਾਈਸ ਪ੍ਰਧਾਨ, ਪ੍ਰਭਕਰਨ ਸਿੰਘ ਨੂੰ ਸੂਬਾ ਸਕੱਤਰ, ਰਮੇਸ਼ ਕਪੂਰ ਨੂੰ ਸੂਬਾ ਜੁਆਇੰਟ ਸਕੱਤਰ, ਹਨੀ ਵਰਮਾ ਨੂੰ ਸੂਬਾ ਜੁਆਇੰਟ ਸਕੱਤਰ ਅਤੇ ਗੁਰਪ੍ਰੀਤ ਸਿੰਘ ਸੈਣੀ ਨੂੰ ਮਾਲਵਾ ਸੈਂਟਰਲ ਜੋਨ ਇੰਚਾਰਜ ਨਿਯੁਕਤ ਕੀਤਾ ਗਿਆ ਸੀ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਲੀਗਲ ਵਿੰਗ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਲਈ ਰੀੜ੍ਹ ਦੀ ਹੱਡੀ ਸਾਬਤ ਹੋਵੇਗੀ | ਇਸ ਮੌਕੇ ਅਜਿੰਦਰ ਪਾਲ ਕੌਰ, ਸ਼ਰਨਪਾਲ ਸਿੰਘ ਮੱਕੜ, ਨਿਧੀ ਗੁਪਤਾ, ਭੈਰਾਜ ਸਿੰਘ, ਮਾ. ਹਰੀ ਸਿੰਘ, ਨਿੱਕੀ ਕੋਹਲੀ, ਰਾਜ ਕੁਮਾਰ ਅਗਰਵਾਲ, ਚਰਨਪ੍ਰੀਤ ਲਾਂਬਾ, ਸੋਨੀਆ ਅਲੱਗ, ਦਵਿੰਦਰ ਸਿੰਘ ਸੈਣੀ, ਅਨੂਪ ਪਾਸੀ, ਗੁਰਚਰਨਜੀਤ ਸਿੰਘ, ਅਜੇ ਚੋਪੜਾ, ਚੰਦਰਕਾਂਤ ਕਾਲੀਆ, ਸਰਤਾਜ ਸਿੰਘ ਸਿੱਧੂ, ਆਕਾਸ਼ ਬਜਾਜ, ਵਰੁਣ ਜੈਨ, ਅਨੰਤ ਸਿੰਘ ਗਿੱਲ, ਅਮਨਦੀਪ ਸਿੰਘ ਪਾਬਲਾ, ਜਤਿੰਦਰ ਸਿੰਘ ਕੁਲਾਰ, ਕਰਨ ਸਿੰਘ, ਅਮਨਜੋਤ ਸਿੰਘ ਗਿੱਲ, ਮਿੰਯਕ ਚੋਪੜਾ, ਤਲਵਿੰਦਰ ਸਿੰਘ ਧਾਲੀਵਾਲ, ਅਮਰਪ੍ਰੀਤ ਸਿੰਘ ਭਰਾਜ, ਮਨਿੰਦਰ ਸਿੰਘ, ਰਜਨੀਸ਼ ਕੌਰ, ਸੁਮਿੰਦਰ ਕੌਰ, ਸੰਦੀਪ ਕੌਰ, ਹਰੀ ਓਮ ਜਿੰਦਲ, ਦੀਪਕ ਕਨੋਜੀਆ, ਰੁਪਿੰਦਰ ਸਿੰਘ ਦਿਓਲ, ਨਿਤਿਨ ਕਪਿਲਾ, ਦੀਪਕ ਅਟਵਾਲ, ਦੀਪਕ ਵੜੈਚ, ਜੁਗਾਦ ਸਿੰਘ ਤੂਰ, ਰਾਣਾ ਚੰਦ, ਰਚੀਨ ਸੋਨੀ, ਨਿਤਿਨ ਗੁਲਾਟੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਮਹਾਨ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਿਮਰਨ ਸਮਾਗਮ <br/> ਅਗਲੀ ਖ਼ਬਰ ਲੱਖਾਂ ਰੁਪਏ ਮੁੱਲ ਦੇ ਮੋਟਰਸਾਈਕਲਾਂ ਅਤੇ ਮੋਬਾਈਲਾਂ ਸਮੇਤ ਖਤਰਨਾਕ ਗਰੋਹ ਦੇ ਤਿੰਨ ਮੈਂਬਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।