29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਥਿੰਕ ਗੈਸ ਨੇ ਪੰਜਾਬ ਵਿਚ ਪੀਐਨਜੀ ਅਤੇ ਸੀਐਨਜੀ ਦੇ ਦਾਮ ਘਟਾਏ

ਅਜੀਤ ਡੈਸਕ 28-12-2025
ਲੁਧਿਆਣਾ, (ਅ.ਬ.) - ਪੈਟਰੋਲੀਅਮ ਅਤੇ ਪ੍ਰਾਕਿ੍ਤਿਕ ਗੈਸ ਨਿਯਾਮਕ ਬੋਰਡ (ਪੀਐਨਜੀਆਰਬੀ) ਵੱਲੋਂ ਏਕੀਕਿ੍ਤ ਸ਼ੁਲਕ ਵਿੱਚ ਸੋਧ ਤੋਂ ਬਾਅਦ ਥਿੰਕ ਗੈਸ ਨੇ ਪੰਜਾਬ ਵਿੱਚ ਪੀਐਨਜੀ ਅਤੇ ਸੀਐਨਜੀ ਦੇ ਮੁੱਲਾਂ ਵਿਚ ਕਟੌਤੀ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਇਸ ਖੇਤਰ ਵਿਚ ਪਰਿਵਾਰਾਂ ਲਈ ਸਾਫ਼ ਕੂਕਿੰਗ ਅਤੇ ਆਵਾਜਾਈ ਇੰਧਨ ਕਾਫ਼ੀ ਵੱਧ ਕਿਫ਼ਾਇਤੀ ਹੋ ਜਾਵੇਗਾ | ਸੋਧੀਆਂ ਕੀਮਤਾਂ 1 ਜਨਵਰੀ, 2026 ਤੋਂ ਲਾਗੂ ਹੋਣਗੀਆਂ | ਸੋਧੇ ਗਏ ਸ਼ੁਲਕ ਲਾਗੂ ਹੋਣ ਨਾਲ ਘਰੇਲੂ ਉਪਭੋਗਤਾਵਾਂ ਲਈ ਪਾਈਪਡ ਨੈਚੁਰਲ ਗੈਸ (ਪੀਐਨਜੀ) ਦੀ ਕੀਮਤ 2 ਰੁਪਏ ਪ੍ਰਤੀ ਐਸਸੀਐਮ ਘਟ ਕੇ 42 ਰੁਪਏ ਪ੍ਰਤੀ ਸਟੈਂਡਰਡ ਕਿਊਬਕ ਮੀਟਰ (ਐਸਸੀਐਮ) ਰਹਿ ਜਾਵੇਗੀ | ਕੀਮਤਾਂ ਵਿਚ ਕਮੀ ਨਾਲ ਪਰਿਵਾਰਾਂ ਨੂੰ ਵਧੇਰੇ ਬਚਤ ਹੋਵੇਗੀ ਅਤੇ ਰੋਜ਼ਾਨਾ ਖਾਣਾ ਪਕਾਉਣਾ ਹੋਰ ਕਿਫ਼ਾਇਤੀ ਬਣੇਗਾ |
ਪਿਛਲੀ ਖ਼ਬਰ ਮਾਤਾ ਗੁਜਰ ਕÏਰ, ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦੇ ਫ਼ਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤ... ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਨÏਜਵਾਨ ਤੋਂ ਲੱਖਾਂ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।